ਛੇੜਛਾੜ ਮਾਮਲੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ 11 ਮਹੀਨੇ ਦੀ ਜੇਲ

ਸਿੰਗਾਪੁਰ, 22 ਮਾਰਚ (ਸ.ਬ.) ਭਾਰਤੀ ਮੂਲ ਦੇ ਫਿਜ਼ੀਓਥੈਰੇਪਿਸਟ ਨੂੰ ਇਕ ਲੜਕੀ ਨਾਲ ਇਲਾਜ ਦੌਰਾਨ ਛੇੜਛਾੜ ਕਰਨ ਦੇ ਮਾਮਲੇ ਵਿਚ ਕੱਲ 11 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ| ਇਸ ਦੇ ਇਲਾਵਾ ਉਸ ਨੂੰ ਤਿੰਨ ਵਾਰੀ ਬੈਂਤ ਵੀ ਮਾਰੀ ਜਾਏਗੀ| 43 ਸਾਲਾ ਲਿਊਕ ਮਣੀਕਰਨ ਦੇਗਾਰਾਜੂ ਨੇ ਇਕ ਸਾਲ ਪਹਿਲਾਂ ਆਪਣੇ ਕਲੀਨਿਕ ਵਿਚ ਫਿਜ਼ੀਓਥੈਰੇਪੀ ਮਸਾਚ ਦੌਰਾਨ 18 ਸਾਲਾ ਲੜਕੀ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ| ਇਕ ਅੰਗਰੇਜੀ ਅਖਬਾਰ ਮੁਤਾਬਕ ਲੜਕੀ ਬੀਤੇ ਸਾਲ 25 ਮਾਰਚ ਨੂੰ ਸਥਾਨਕ ਸਮੇਂ ਮੁਤਾਬਕ 6:20 ਤੇ ਪਿੱਠ ਅਤੇ ਕਮਰ ਦੇ ਦਰਦ ਦਾ ਇਲਾਜ ਕਰਾਉਣ ਲਈ ਕਲੀਨਿਕ ਆਈ ਸੀ|
ਖਬਰ ਮੁਤਾਬਕ ਦੋਸ਼ੀ ਸਟੇਟ ਅਦਾਲਤ ਵਿਚ 20 ਅਪ੍ਰੈਲ ਨੂੰ ਸਮਰਪਣ ਕਰੇਗਾ, ਜਿਸ ਮਗਰੋਂ ਉਸ ਦੀ ਸਜ਼ਾ ਦੀ ਮਿਆਦ ਸ਼ੁਰੂ ਹੋਵੇਗੀ|

Leave a Reply

Your email address will not be published. Required fields are marked *