ਛੇੜਖ਼ਾਨੀ ਦਾ ਵਿਰੋਧ ਕਰਨ ਤੇ ਔਰਤ ਦੀ ਹੱਤਿਆ

ਕੁਰੂਕਸ਼ੇਤਰ, 6 ਫਰਵਰੀ (ਸ.ਬ.) ਇੱਥੋਂ ਦੇ ਲਾਡਵਾ ਕਸਬੇ ਵਿੱਚ ਇੱਕ 26 ਸਾਲਾ ਔਰਤ ਦੇ ਘਰ ਵੜ ਕੇ ਬਦਮਾਸ਼ਾਂ ਨੇ ਔਰਤ ਤੇ ਹਮਲਾ ਕਰ ਦਿੱਤਾ| ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਉਸ ਦੀ ਪਤਨੀ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਜਿਸ ਦਾ ਵਿਰੋਧ ਕਰਨ ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਆ ਕੇ ਉਸ ਦੀ ਪਤਨੀ ਤੇ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ 26 ਸਾਲਾ ਉਸ ਦੀ ਪਤਨੀ ਦੀ ਮੌਤ ਹੋ ਗਈ| ਪੁਲੀਸ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *