ਛੋਟੀ ਪਣਡੁੱਬੀ ਦੇ ਨਾਲ ਥਾਈਲੈਂਡ ਪਹੁੰਚੇ ਐਲਨ ਮਸਕ

ਵਾਸ਼ਿੰਗਟਨ/ਬੈਂਕਾਕ , 10 ਜੁਲਾਈ (ਸ.ਬ.) ਪੁਲਾੜ ਵਿਗਿਆਨ ਨਾਲ ਸੰਬੰਧਿਤ ਅਮਰੀਕੀ ਕੰਪਨੀ ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ ਪਣਡੁੱਬੀ ਸਮੇਤ ਥਾਈਲੈਂਡ ਗੁਫਾ ਤੱਕ ਪਹੁੰਚ ਗਏ ਹਨ| ਮਸਕ ਨੇ ਅੱਜ ਟਵੀਟ ਕੀਤਾ ਕਿ ਉਹ ਇਕ ਛੋਟੀ ਪਣਡੁੱਬੀ ਦੇ ਨਾਲ ਥਾਈਲੈਂਡ ਦੀ ਉਸ ਗੁਫਾ ਤੱਕ ਪਹੁੰਚ ਗਏ ਹਨ, ਜਿੱਥੇ ਫੁੱਟਬਾਲ ਟੀਮ ਦੇ ਪੰਜ ਮੈਂਬਰ ਅਜੇ ਵੀ ਫਸੇ ਹੋਏ ਹਨ|
ਮਸਕ ਨੇ ਕਿਹਾ ਕਿ ਗੁਫਾ ਤਿੰਨ ਤੋਂ ਹੁਣੇ-ਹੁਣੇ ਪਰਤਿਆ ਹਾਂ| ਇੰਸਟਾਗ੍ਰਾਮ ਤੇ ਉਨ੍ਹਾਂ ਨੇ ਹੜ੍ਹ ਪੀੜਤ ਗੁਫਾ ਅਤੇ ਬਚਾਅ ਕਰਮਚਾਰੀਆਂ ਦੀ ਵੀਡੀਓ ਪੋਸਟ ਕੀਤੀ| ਮਸਕ ਨੇ ਲਿਖਿਆ ਕਿ ਲੋੜ ਪਈ ਤਾਂ ਛੋਟੀ ਪਣਡੁੱਬੀ ਤਿਆਰ ਹੈ| ਇਹ ਰਾਕੇਟ ਦੇ ਪੁਰਜਿਆਂ ਨਾਲ ਬਣਾਈ ਗਈ ਹੈ ਅਤੇ ਬੱਚਿਆਂ ਦੀ ਫੁੱਟਬਾਲ ਟੀਮ ਦੇ ਨਾਮ ਤੇ ਇਸ ਦਾ ਨਾਮ ‘ਵਾਈਲਡ ਬੋਰ’ ਰੱਖਿਆ ਗਿਆ ਹੈ| ਗੁਫਾ ਤਿੰਨ, ਗੁਫਾ ਦੇ ਮੁੱਖ ਦਰਵਾਜੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਥਾਈਲੈਂਡ ਦੇ ਬਚਾਅ ਕਰਮਚਾਰੀਆਂ ਦਾ ਸੰਚਾਲਨ ਕੇਂਦਰ ਹੈ|
ਫੁੱਟਬਾਲ ਟੀਮ ਇਸ ਤੋਂ ਕਰੀਬ 2 ਕਿਲੋਮੀਟਰ ਹੋਰ ਅੰਦਰ ਅਜਿਹੀ ਜਗ੍ਹਾ ਮੌਜੂਦ ਹੈ, ਜਿੱਥੇ ਪਹੁੰਚਣਾ ਬਹੁਤ ਮੁਸ਼ਕਲ ਹੈ| ਹੁਣ ਤੱਕ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਥਾਈ ਬਚਾਅ ਕਰਮਚਾਰੀ ਮਸਕ ਦੇ ਫਾਰਮੈਟ ਦੀ ਵਰਤੋਂ ਕਰਨ ਦਾ ਮਨ ਬਣਾ ਰਹੇ ਹਨ| ਕੱਲ ਰਾਤ ਤੱਕ ਕੁਸ਼ਲ ਗੋਤਾਖੋਰਾਂ ਨੇ ਫੁੱਟਬਾਲ ਟੀਮ ਦੇ 8 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ|

Leave a Reply

Your email address will not be published. Required fields are marked *