ਛੋਟੀ ਬਾਂਹ ਦੇ ਕੱਪੜੇ ਪਹਿਨਣ ਕਾਰਨ ਪੱਤਰਕਾਰ ਨੂੰ ਸੰਸਦ ਵਿੱਚੋਂ ਕੱਢਿਆ ਬਾਹਰ

ਕੈਨਬਰਾ, 8 ਦਸੰਬਰ (ਸ.ਬ.) ਆਸਟ੍ਰੇਲੀਆ ਵਿੱਚ ਔਰਤਾਂ ਸਲੀਵਲੈਸ ਟੀ-ਸ਼ਰਟ ਪਾ ਕੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ| ਅਜਿਹਾ ਕਰ ਕੇ ਉਹ ਪੱਤਰਕਾਰ ਪੈਟ੍ਰੀਸ਼ੀਆ ਕਾਰਵੇਲਾਸ ਪ੍ਰਤੀ ਇਕਜੁੱਟਤਾ ਦਿਖਾ ਰਹੀਆਂ ਹਨ| ਅਸਲ ਵਿੱਚ ਹਾਲ ਹੀ ਵਿੱਚ ਉਹ ਛੋਟੀ ਬਾਂਹ ਵਾਲੀ ਟੀ-ਸ਼ਰਟ ਪਾ ਕੇ ਆਸਟ੍ਰੇਲੀਆਈ ਸੰਸਦ ਦੀ ਰਿਪੋਰਟਿੰਗ ਕਰਨ ਗਈ ਸੀ| ਇੱਥੇ ਉਸ ਨੂੰ ਸੰਸਦ ਕੰਪਲੈਕਸ ਵਿੱਚੋਂ ਇਹ ਕਹਿ ਕੇ ਕੱਢ ਦਿੱਤਾ ਗਿਆ ਕਿ ਉਸ ਦੀ ਡਰੈਸ ਦੀ ਬਾਂਹ ਕਾਫੀ ਛੋਟੀ ਹੈ ਅਤੇ ਇਸ ਨਾਲ ਉਨ੍ਹਾਂ ਦੇ ਸਰੀਰ ਦਾ ਕਾਫੀ ਹਿੱਸਾ ਦਿਖਾਈ ਦੇ ਰਿਹਾ ਹੈ|
ਪੈਟ੍ਰੀਸ਼ੀਆ ਨੇ ਟਵਿੱਟਰ ਤੇ ਆਪਣੀਆਂ ਬਾਹਾਂ ਦਿਖਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ,”ਮੈਨੂੰ ਸੰਸਦ ਤੋਂ ਇਸ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਮੇਰੀ ਬਾਂਹ ਦਾ ਕਾਫੀ ਹਿੱਸਾ ਦਿਖਾਈ ਦਿੱਤਾ| ਇਹ ਬੇਵਕੂਫੀ ਭਰੀ ਗੱਲ ਸੀ ਪਰ ਅਟੈਂਡਟ ਦੇ ਕਹਿਣ ਤੇ ਮੈਨੂੰ ਬਾਹਰ ਜਾਣਾ ਹੀ ਠੀਕ ਲੱਗਾ| ਮੈਨੂੰ ਲੱਗਦਾ ਹੈ ਕਿ ਇਹ ਨਿਯਮ ਅੱਜ ਦੇ ਮਾਨਕਾਂ ਦੇ ਹਿਸਾਬ ਨਾਲ ਠੀਕ ਨਹੀਂ ਹੈ|”
ਸੰਸਦ ਦੇ ਸਦਨ ਅਤੇ ਗੈਲਰੀ ਦੋਹਾਂ ਹੀ ਥਾਵਾਂ ਤੇ ਡਰੈਸ ਕੋਡ ਲੱਗਾ ਹੈ| ਇਸ ਤੋਂ ਪਹਿਲਾਂ ਪੁਰਸ਼ ਪੱਤਰਕਾਰਾਂ ਨੂੰ ਵੀ ਸੂਟ ਨਾ ਪਾ ਕੇ ਆਉਣ ਕਾਰਨ ਪ੍ਰੈੱਸ ਗੈਲਰੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਚੁੱਕਾ ਹੈ ਪਰ ਪੈਟ੍ਰੀਸ਼ੀਆ ਦਾ ਮਾਮਲਾ ਆਉਣ ਮਗਰੋਂ ਸੋਸ਼ਲ ਮੀਡੀਆ ਤੇ ਲੋਕ ਉਸ ਦੇ ਸਮਰਥਨ ਵਿੱਚ ਉੱਤਰ ਗਏ ਹਨ|

Leave a Reply

Your email address will not be published. Required fields are marked *