ਛੋਟੇ ਬੱਚਿਆਂ ਤੇ ਵੀ ਪਿਆ ਸੈਕਟਰ 66 ਤੋਂ 80 ਵਿੱਚ ਸਪਲਾਈ ਹੁੰਦੇ ਪਾਣੀ ਦੇ ਮਹਿੰਗੇ ਬਿੱਲਾਂ ਦਾ ਅਸਰ

ਛੋਟੇ ਬੱਚਿਆਂ ਤੇ ਵੀ ਪਿਆ ਸੈਕਟਰ 66 ਤੋਂ 80 ਵਿੱਚ ਸਪਲਾਈ ਹੁੰਦੇ ਪਾਣੀ ਦੇ ਮਹਿੰਗੇ ਬਿੱਲਾਂ ਦਾ ਅਸਰ
ਛੋਟੀਆਂ ਸਕਿਟਾਂ ਨਾਲ ਮਹਿੰਗੇ ਬਿਲਾਂ ਖਿਲਾਫ ਆਵਾਜ ਬੁਲੰਦ ਕਰ ਰਹੇ ਹਨ ਬੱਚੇ
ਐਸ.ਏ.ਐਸ.ਨਗਰ, 29 ਸਤੰਬਰ (ਸ.ਬ.) ਸੈਕਟਰ 66 ਤੋਂ 80 ਸੈਕਟਰ ਨਿਵਾਸੀਆਂ ਵਲੋਂ ਉਹਨਾਂ ਨੂੰ ਸਪਲਾਈ ਕੀਤੇ ਜਾਂਦੇ ਮਹਿੰਗੇ ਪਾਣੀ ਦੇ ਖਿਲਾਫ ਕੀਤੇ ਜਾ ਰਹੇ ਸੰਘਰਸ਼ ਦੇ ਹੱਕ ਵਿੱਚ ਇੱਕ ਘੰਟੇ ਦਾ ਮੌਨ ਵਰਤ ਰੱਖਿਆ ਗਿਆ| ਨਿਵਾਸੀਆਂ ਵਲੋਂ ਅੱਜ ਸਵੇਰੇ 10 ਤੋਂ 11 ਵਜੇ ਤੱਕ ਮੌਨ ਵਰਤ ਰੱਖਿਆ ਗਿਆ ਅਤੇ ਸਰਕਾਰ ਦੀ ਮਹਿੰਗੇ ਪਾਣੀ ਦੀ ਸਪਲਾਈ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਲਈ ਕਿਹਾ ਗਿਆ| 
ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਗਮਾਡਾ ਵਲੋਂ ਸੈਕਟਰ 66 ਤੋਂ 80 ਦੇ ਵਸਨੀਕਾਂ ਤੋਂ ਵਸੂਲੇ ਜਾਂਦੇ ਪਾਣੀ ਦੇ ਭਾਰੀ ਭਰਕਮ ਬਿਲਾਂ ਕਾਰਨ ਜਿੱਥੇ ਆਮ ਲੋਕਾਂ ਦੇ ਘਰ ਦਾ ਬਜਟ ਹਿਲ ਗਿਆ ਹੈ ਉੱਥੇ ਇਸਦਾ ਬੱਚਿਆਂ ਤੇ ਵੀ ਡੂੰਘਾ ਅਸਰ ਪਿਆ ਹੈ| ਉਹਨਾਂ ਦੱਸਿਆ ਕਿ ਅੱਜ ਦਾ ਮੌਨ ਵਰਤ ਰੱਖਣ ਦਾ ਵਿਚਾਰ ਵੀ ਬੱਚਿਆਂ ਵਲੋਂ ਹੀ ਦਿੱਤਾ ਗਿਆ ਸੀ| 
ਸੈਕਟਰ 66 ਤੋਂ 80 ਦੇ ਬੱਚਿਆਂ ਵਲੋਂ ਇਸ ਸੰਬੰਧੀ ਛੋਟੇ ਛੋਟੇ ਨਾਟਕ ਵੀ ਤਿਆਰ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੇ ਜਾ ਰਹੇ ਹਨ ਜਿਨਾਂ ਵਿੱਚ ਦਰਸਇਆ ਗਿਆ ਹੈ ਕਿ ਮਹਿੰਗੇ ਪਾਣੀ ਕਾਰਨ ਬੱਚਿਆਂ ਦੇ ਮਾਤਾ ਪਿਤਾ ਤੇ ਪੈਣ ਵਾਲੇ ਵਾਧੂ ਆਰਥਿਕ ਬੋਝ ਕਾਰਨ ਬੱਚਿਆਂ ਦੇ ਜੀਵਨ ਵਿੱਚ ਵੀ ਆਰਥਿਕ ਤੰਗੀ ਆ ਗਈ ਹੈ| ਇਸ ਮੌਕੇ ਸੈਕਟਰ ਨਿਵਾਸੀਆਂ ਦੇ ਨਾਲ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਹਰਮਨਜੋਤ ਸਿੰਘ ਕੁੰਭੜਾ, ਹਰਮੇਸ਼ ਕੁੰਭੜਾ, ਜਸਬੀਰ ਕੌਰ ਅਤਲੀ, ਰਜਨੀ ਗੋਇਲ, ਪਰਮਿੰਦਰ ਤਸਿੰਬਲੀ, ਸਤਵੀਰ ਸਿੰਘ ਧਨੋਆ, ਬੋਬੀ ਕੰਬੋਜ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ|
ਇੱਥੇ ਇਹ ਵੀ ਜਿਕਰਯੋਗ ਹੈ ਕਿ ਸਰਕਾਰ ਵਲੋਂ ਕੀਤੀ ਜਾਂਦੀ ਮਹਿੰਗੇ ਪਾਣੀ ਦੀ ਸਪਲਾਈ ਦੇ ਖਿਲਾਫ ਇਲਾਕੇ ਦੇ ਸਾਬਕਾ ਕੌਂਸਲਰਾਂ ਵਲੋਂ ਲੋਕ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਵਲੋਂ 30 ਸਤੰਬਰ ਨੂੰ ਜਵਾਬ ਦਾਖਿਲ ਕੀਤਾ ਜਾਣਾ ਹੈ| 

Leave a Reply

Your email address will not be published. Required fields are marked *