ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਲੰਗਰ ਲਾਇਆ

ਐਸ.ਏ.ਐਸ.ਨਗਰ, 23 ਦਸੰਬਰ (ਸ.ਬ.) ਰੈਜੀਡੈਂਟ ਵੈਲਫੇਅਰ ਸੁਸਾਇਟੀ ਸੈਕਟਰ-70 ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲੇ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੁਸਾਇਟੀ ਵੱਲੋਂ ਲੰਗਰ ਲਾਇਆ ਗਿਆ| ਜਿਸ ਵਿਚ ਮੁਹੱਲਾ ਨਿਵਾਸੀਆਂ ਨੇ ਪੂਰਾ ਯੋਗਦਾਨ ਪਾਇਆ| ਕੁੰਭੜਾ ਤੋਂ ਸ੍ਰੀ ਬਲਵਿੰਦਰ ਸਿੰਘ ਕੁੰਬੜਾ ਆਪਣੇ ਸਾਥੀਆਂ ਸਮੇਤ ਲੰਗਰ ਦੀ ਸੇਵਾ ਵਿੱਚ  ਪਹੁੰਚੇ| ਇਸ ਮੌਕੇ ਪ੍ਰਧਾਨ ਪ੍ਰੇਮ ਸਿੰਘ ਗੁਰਦਾਸਪੁਰੀ, ਸ੍ਰ. ਪ੍ਰਤਾਪ ਸਿੰਘ, ਸ੍ਰ.ਮਲਾਗਰ ਸਿੰਘ, ਦਰਸ਼ਨ ਸਿੰਘ, ਤੇਜਿੰਦਰ ਸਿੰਘ ਵਾਲੀਆ, ਸ਼ੀਤਲ ਸਿੰਘ, ਸ.ਅਜੀਤ ਸਿੰਘ, ਉੱਜਲ ਸਿੰਘ, ਕੁਲਵੰਤ ਸਿੰਘ ਸ੍ਰੀ ਮਤੀ ਦਵਿੰਦਰ ਕੌਰ, ਜੇਤਿੰਦਰ ਕੌਰ ਸ੍ਰ.ਬਲਵਿੰਦਰ ਸਿੰਘ ਮਾਣਕਪੁਰ ਕੱਲਰ ਵੀ ਮੌਜੂਦ ਸਨ|

Leave a Reply

Your email address will not be published. Required fields are marked *