ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਲਗਾਇਆ
ਐਸ ਏ ਐਸ ਨਗਰ, 23 ਦਸੰਬਰ (ਆਰ ਪੀ ਵਾਲੀਆ) ਗਰੀਬ ਨਿਵਾਜ਼ ਸੰਸਥਾ ਵਲੋਂ ਬਾਜਵਾ ਪਰਿਵਾਰ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜੇ ਤੇ ਫੇਜ਼-7 ਵਾਈ ਪੀ ਐਸ ਚੌਂਕ ਨੇੜੇ ਲੰਗਰ ਲਗਾਇਆ ਗਿਆ।
ਇਸ ਮੌਕੇ ਅਰਦਾਸ ਉਪਰੰਤ ਚਾਹ, ਬਰੈਡ, ਦੁੱਧ, ਛੋਲੇ ਅਤੇ ਪਰਸ਼ਾਦਿਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦਰਸ਼ਨ ਸਿੰਘ ਬਾਜਵਾ, ਚੇਅਰਮੈਨ ਸੁਖਵਿੰਦਰ ਸਿੰਘ, ਦਫਤਰੀ ਸਕੱਤਰ ਹਰਦੇਵ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ, ਨਰਿੰਦਰ ਗੋਲੂ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਪ੍ਰਥਮ ਸੋਢੀ, ਸ਼ ਬਲਦੇਵ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।