ਛੱਠ ਪੂਜਾ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ


ਬਲੌਂਗੀ, 21 ਨਵੰਬਰ (ਜਸਵਿੰਦਰ ਸਿੰਘ) ਬਲੌਂਗੀ ਵਿੱਚ ਛੱਠ ਪੂਜਾ ਦਾ ਤਿਓਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਇਸ ਦੌਰਾਨ ਲੋਕਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦੇ ਜਾਰੀ ਹਿਦਾਇਤਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ| 
ਇਸ ਦੌਰਾਨ ਬਲੌਂਗੀ ਦੇ ਆਜਾਦ ਨਗਰ ਵਿੱਚ ਸ਼ਿਵ ਮੰਦਰ ਵਿੱਚ ਛੱਠ ਪੂਜਾ ਦਾ ਤਿਓਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਸਰਪੰਚ ਸਰੋਜਾ ਦੇਵੀ, ਦਿਨੇਸ਼ ਕੁਮਾਰ, ਪੰਚ ਲਾਲ ਯਾਦਵ, ਬਹਾਦੁਰ ਸਿੰਘ, ਰਾਗਨੀ ਦੇਵੀ, ਰਿੰਕੀ ਦੇਵੀ, ਚੰਦਾ         ਦੇਵੀ, ਬਾਸੁਕੀ ਨਾਥ, ਪੰਚ ਕੁਲਦੀਪ ਸਿੰਘ ਬਿੱਟੂ ਅਤੇ ਮਨਜੀਤ ਸਿੰਘ ਹਾਜਿਰ ਸਨ|    
ਇਸ ਮੌਕੇ ਸਥਾਨਕ ਨਿਵਾਸੀ           ਰਮੇਸ਼ ਪਾਂਡੇ ਨੇ ਕਿਹਾ ਕਿ ਇਸ ਵਾਰ ਕੋਰੋਨਾ ਮਾਹਾਂਮਾਰੀ ਦੇ ਚਲਦਿਆਂ ਜਨਤਕ ਥਾਵਾਂ ਤੇ ਛੱਠ ਪੂਜਾ ਦਾ ਤਿਓਹਾਰ ਨਹੀਂ ਮਨਾਇਆ ਗਿਆ ਬਲਕਿ ਇਸ ਵਾਰ ਕਈ ਕਈ ਪਰਿਵਾਰਾਂ ਵਲੋਂ ਮਿਲਕੇ ਛੱਠ ਪੂਜਾ ਦਾ ਤਿਓਹਾਰ ਆਪਣੇ-ਆਪਣੇ ਘਰਾਂ ਵਿੱਚ ਹੀ ਮਨਾਇਆ| 
ਇਸ ਦੌਰਾਨ ਪਿੰਡ ਸ਼ਾਹੀਮਾਜਰਾ ਵਿੱਚ ਵੀ ਛੱਠ ਪੂਜਾ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ| ਇਸ ਮੌਕੇ ਉਥੋਂ ਦੇ ਕਾਂਗਰਸੀ ਆਗੂ ਡਾ. ਬੀਰ ਸਿੰਘ ਬਾਜਵਾ ਵਲੋਂ ਛਠ ਪੂਜਾ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਵੰਡੇ| ਇਸ ਮੌਕੇ ਉਹਨਾਂ ਦੇ ਨਾਲ ਪ੍ਰਮੇਸ਼ਵਰ ਪਾਂਡੇ, ਮੇਜਰ ਸਿੰਘ ਮਾਨ, ਸੀਮਾ ਮੇਸਲ, ਕਮਲਜੀਤ ਕੌਰ, ਸੋਨੂੰ ਅਤੇ ਸੁਨੀਲ ਹਾਜਿਰ ਸਨ| 
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਛੱਠ ਪੂਜਾ ਮੌਕੇ ਪ੍ਰਵਾਸੀਆਂ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚ ਭਾਜਪਾ ਮੰਡਲ 1 ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਗੁਡੂ, ਪਰਮਜੀਤ ਕੌਰ, ਉਮਾਕਾਂਤ ਤਿਵਾੜੀ ਅਤੇ ਐਡਵੋਕੇਟ ਮਨੋਜ ਕੁਮਾਰ ਰੋਹਿਲਾ ਸ਼ਾਮਿਲ ਸਨ| ਇਸ ਮੌਕੇ ਸ੍ਰੀ ਅਨਿਲ ਕੁਮਾਰ ਗੁਡੂ ਨੇ ਦੱਸਿਆ ਕਿ ਰਿਟਾ ਸਿੰਘ ਕੀਰਤਨ ਮੰਡਲੀ ਵਲੋਂ ਆਪਣੀ ਪੂਰੀ ਟੀਮ ਨਾਲ ਦੋ ਦਿਨਾਂ ਦਾ ਨਿਰਜਲਾ ਵਰਤ ਰੱਖ ਕੇ ਛੱਠੀ ਮਾਤਾ ਦੀ ਪੂਜਾ ਕੀਤੀ ਗਈ| 

Leave a Reply

Your email address will not be published. Required fields are marked *