ਛੱਠ ਪੂਜਾ ਸੰਬੰਧੀ ਫੇਜ 1 ਦੀ ਮਾਰਕੀਟ ਵਿੱਚ ਉਮੜੀ ਲੋਕਾਂ ਦੀ ਭੀੜ ਕੋਵਿਡ 19 ਦੀਆਂ ਹਦਾਇਤਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਧੱਜੀਆਂ


ਐਸ ਏ  ਐਸ ਨਗਰ, 19 ਨਵੰਬਰ (ਆਰ ਪੀ ਵਾਲੀਆ) ਛੱਠ ਪੂਜਾ ਦੇ ਤਿਉਹਾਰ ਕਾਰਨ ਸਥਾਨਕ ਫੇਜ 1 ਦੀ ਖੋਖਾ ਮਾਰਕੀਟ ਵਿੱਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਭਾਰੀ ਭੀੜ           ਦੇਖੀ ਜਾ ਰਹੀ ਹੈ ਅਤੇ  ਵੱਡੀ ਗਿਣਤੀ ਵਿੱਚ ਲੋਕ ਛੱਠ ਪੂਜਾ ਸਬੰਧੀ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ|
ਇਸ ਦੌਰਾਨ ਲੋਕਾਂ ਵਲੋਂ ਕੋਵਿਡ 19 ਦੀਆਂ ਸਰਕਾਰੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰ ਹੀ ਹੈ| ਇਸ ਮਾਰਕੀਟ ਦਾ ਦੌਰਾ ਕਰਕੇ             ਵੇਖਿਆ ਕਿ ਵੱਡੀ ਗਿਣਤੀ ਲੋਕਾਂ ਦੇ ਨਾ ਤਾਂ ਮਾਸਕ ਪਾਏ ਹੋਏ ਹਨ ਅਤੇ ਨਾ ਹੀ ਸਮਾਜਿਕ ਦੂਰੀ ਦਾ ਕੋਈ ਖਿਆਲ ਰਖਿਆ ਜਾ ਰਿਹਾ ਹੈ| ਅਜਿਹਾ ਲੱਗਦਾ ਹੈ ਜਿਵੇਂ ਲੋਕਾਂ ਨੂੰ ਕੋਰੋਨਾਂ ਮਹਾਂਮਾਰੀ ਦਾ ਕੋਈ ਡਰ ਨਾ ਹੋਵੇ| 
ਜਿਸ ਤਰੀਕੇ ਨਾਲ ਖੋਖਾ ਮਾਰਕੀਟ ਵਿਚ ਲੋਕਾਂ ਵਲੋਂ ਕੋਵਿਡ 19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਸ ਤੋਂ ਖਤਰਾ ਪੈਦਾ ਹੋ ਗਿਆ ਹੈ ਕਿ ਕਿਸੇ ਸਮੇਂ ਸ਼ਹਿਰ ਵਿੱਚ ਕੋਰੋਨਾ ਦਾ ਧਮਾਕਾ ਹੋ ਸਕਦਾ ਹੈ|

Leave a Reply

Your email address will not be published. Required fields are marked *