ਛੱਤਬੀੜ ਚਿੜੀਆ ਘਰ ਦੀ ਝੀਲ ਅਣਦੇਖੀ ਦਾ ਸ਼ਿਕਾਰ

ਜੀਰਕਪੁਰ, 21 ਨਵੰਬਰ (ਦੀਪਕ ਸ਼ਰਮਾ) ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੋਦ ਵਿਚ ਬਣੇ ਛੱਤਬੀੜ ਚਿੜੀਆਘਰ ਵਿਚ ਬਣੀ ਝੀਲ ਅਣਦੇਖੀ ਦਾ ਸ਼ਿਕਾਰ ਹੈ, ਜਿਸ ਕਾਰਨ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਮਾਯੂਸ ਹੋਣਾ ਪੈ ਰਿਹਾ ਹੈ| ਹਰ ਦਿਨ ਹੀ ਵੱਡੀ ਗਿਣਤੀ ਲੋਕ ਇਥੇ ਚਿੜੀਆ ਘਰ ਵੇਖਣ ਨੂੰ ਆਉਂਦੇ ਹਨ ਪਰ ਝੀਲ ਦੀ ਸੁੰਦਰਤਾ ਵਿਚ ਵਾਧਾ ਨਾ ਹੋਣ ਕਾਰਨ ਉਹ ਜਲਦੀ ਹੀ ਘਰਾਂ ਨੂੰ ਮੁੜ ਜਾਂਦੇ ਹਨ| ਇਸ ਝੀਲ ਵਿਚ ਨਾ ਤਾਂ ਕਿਸ਼ਤੀਆਂ ਹਨ ਤੇ ਨਾ ਹੀ ਵਿਸ਼ਰਾਮ ਸੈਡ ਹੈ|
ਇਥੇ ਸਕੂਲੀ ਬੱਚਿਆਂ ਨੂੰ ਲੈ ਕੇ ਆਈ ਚੰਡੀਗੜ੍ਹ ਦੀ ਅਧਿਆਪਕਾ ਸ੍ਰੀਮਤੀ ਚਰਨ ਕੌਰ ਨੇ ਕਿਹਾ ਕਿ ਜੇ ਇਥੇ ਜਾਨਵਰਾਂ ਦੀ ਸੰਭਾਲ ਲਈ ਲੱਖਾਂ ਰੁਪਏ ਖਰਚੇ ਜਾ ਸਕਦੇ ਹਨ ਤਾਂ ਝੀਲ ਦੀ ਸੁੰਦਰਤਾ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ|
ਚਿੜੀਆ ਘਰ ਵੇਖਣ ਆਏ ਕੁਝ ਹੋਰ ਲੋਕਾਂ ਦਾ ਕਹਿਣਾ ਸੀ ਕਿ ਇਥੇ ਖਾਣ ਪੀਣ ਦੇ ਸਟਾਲ ਵੀ ਲਾਏ ਜਾ ਸਕਦੇ ਹਨ ਜਾਂ ਕੰਟੀਨ ਦਾ ਠੇਕਾ ਵੀ ਦਿਤਾ ਜਾ ਸਕਦਾ ਹੈ ਤਾਂ ਕਿ ਇਥੇ ਆਉਣ ਵਾਲੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਵੀ ਮਿਲ ਸਕੇ|
ਜਦੋਂ ਇਸ ਸਬੰਧੀ ਚਿੜੀਆ ਘਰ ਦੇ ਨਿਰਦੇਸ਼ਕ ਡਾਕਟਰ ਸੌਦਾਗਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਝੀਲ ਦੀ ਖੂਬਸੂਰਤੀ ਵਧਾਉਣ ਲਈ ਸੈਰ ਸਪਾਟਾ ਵਿਭਾਗ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਜਲਦੀ ਹੀ ਇਸ ਝੀਲ ਦੀ ਸੁੰਦਰਤਾ ਵਿਚ ਵਾਧਾ ਅਤੇ ਚਿੜੀਆਂ ਘਰ ਦੀ ਰੌਣਕ ਵਿਚ ਵੀ ਵਾਧਾ ਹੋ ਜਾਵੇਗਾ|

Leave a Reply

Your email address will not be published. Required fields are marked *