ਛੱਤੀਸਗੜ੍ਹ ਅਤੇ ਬਿਹਾਰ ਵਿੱਚ ਨਕਸਲੀਆਂ ਦਾ ਫਿਰ ਤਣਾਅ, ਸੜਕ ਨਿਰਮਾਣ ਵਾਹਨਾਂ ਨੂੰ ਲਗਾਈ ਅੱਗ

ਦੰਤੇਵਾੜਾ,15 ਮਈ (ਸ.ਬ.) ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤੇ ਵੋਟਿੰਗ ਰਹਿ ਚੁੱਕੀ ਹੈ ਪਰ ਦੇਸ਼ ਵਿੱਚ ਨਕਸਲੀ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ| ਹੁਣ ਨਕਸਲੀਆਂ ਨੇ ਛੱਤੀਸਗੜ੍ਹ ਅਤੇ ਬਿਹਾਰ ਵਿੱਚ ਸੜਕ ਨਿਰਮਾਣ ਕੰਮਾਂ ਵਿੱਚ ਲੱਗੇ ਵਾਹਨਾਂ ਅਤੇ ਮਸ਼ੀਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ| ਨਕਸਲੀਆਂ ਨੇ ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਕਿਰੰਦੁਲ ਥਾਣੇ ਦੇ ਨੇੜੇ ਤਿੰਨ ਟਰੱਕਾਂ, ਇੱਕ ਪੋਕਲੇਨ ਮਸ਼ੀਨ ਅਤੇ ਬਿਹਾਰ ਦੇ ਗਯਾ ਸਥਿਤ ਬਾਰਾਚਟੀ ਵਿੱਚ 1 ਪੋਕਲੇਨ ਮਸ਼ੀਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ| ਇਸ ਹਾਦਸੇ ਤੋਂ ਬਾਅਦ ਨਕਸਲੀਆਂ ਦੀ ਗ੍ਰਿਫਤਾਰੀ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ|
ਨਕਲਸੀਆਂ ਨੇ ਉਕਤ ਏਜੰਸੀ ਤੋਂ ਲੇਵੀ ਦੇ ਤੌਰ ਤੇ ਕਾਫੀ ਪੈਸਿਆਂ ਦੀ ਮੰਗ ਕੀਤੀ ਸੀ ਪਰ ਪੈਸੇ ਨਾ ਮਿਲਣ ਕਾਰਨ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ 1 ਮਈ ਨੂੰ ਨਕਸਲੀਆਂ ਨੇ ਪੁਲੀਸ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਆਈ. ਈ. ਡੀ ਬਲਾਸਟ ਕੀਤਾ ਸੀ| ਇਸ ਹਮਲੇ ਵਿੱਚ ਸੀ-60 ਫੋਰਸ ਦੇ 15 ਜਵਾਨ ਅਤੇ 1 ਡਰਾਈਵਰ ਸ਼ਹੀਦ ਹੋ ਗਏ ਸਨ| ਇਹ ਹਮਲਾ ਕੁਰਖੇੜਾ ਤਹਿਸੀਲ ਦੇ ਜਾਮਭੁਰਖੇੜਾ ਪਿੰਡ ਵਿੱਚ ਹੋਇਆ ਸੀ|

Leave a Reply

Your email address will not be published. Required fields are marked *