ਛੱਤੀਸਗੜ੍ਹ ਦੇ ਭਿਲਾਈ ਸਟੀਲ ਪਲਾਂਟ ਵਿੱਚ ਧਮਾਕਾ, 4 ਦੀ ਮੌਤ, ਕਈ ਜ਼ਖਮੀ

ਨਵੀਂ ਦਿੱਲੀ, 9 ਅਕਤੂਬਰ (ਸ.ਬ.) ਛੱਤੀਸਗੜ੍ਹ ਦੇ ਭਿਲਾਈ ਸਟੀਲ ਵਿੱਚ ਅਚਾਨਕ ਹੋਏ ਗੈਸ ਪਾਈਪ ਲਾਈਨ ਵਿੱਚ ਵਿਸਫੋਟ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਜ਼ਿਆਦਾ ਵਿਕਅਤੀ ਝੁਲਸ ਗਏ| ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਪਲਾਂਟ ਦੇ ਕੋਕ ਓਵਨ ਦੀ ਬੈਟਰੀ ਨੰਬਰ-11 ਵਿੱਚ ਰੱਖ ਰਖਾਅ ਦੇ ਸਮੇਂ ਹਾਦਸਾ ਹੋਇਆ ਹੈ| ਗੈਸ ਪਾਈਪ ਲਾਈਨ ਵਿੱਚ ਅੱਗ ਲੱਗਣ ਨਾਲ ਬਲਾਸਟ ਹੋ ਗਿਆ| ਰਾਹਤ ਦਲ ਮੌਕੇ ਤੇ ਪੁੱਜ ਗਿਆ ਸੀ| ਵਿਸਫੋਟ ਦੇ ਬਾਅਦ ਲੋਕਾਂ ਵਿੱਚ ਭੱਜਦੌੜ ਮਚ ਗਈ ਸੀ| ਪੁਲੀਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਹਾਦਸਾ ਦੀ ਜਾਂਚ ਦੀ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *