ਛੱਤੀਸਗੜ੍ਹ ਵਿਖੇ ਡਕੈਤਾਂ ਵੱਲੋਂ 3 ਢਾਬਿਆਂ ਤੇ ਲੁੱਟਮਾਰ

ਛੱਤੀਸਗੜ੍ਹ, 17 ਜਨਵਰੀ (ਸ.ਬ.) ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ ਦੇ ਪੱਥਲਗਾਂਵ ਵਿੱਚ ਅਣਪਛਾਤੇ ਡਕੈਤਾਂ ਨੇ ਤਿੰਨ ਢਾਬਿਆਂ ਤੇ ਹਮਲਾ ਕਰਦੇ ਹੋਏ ਲਗਭਗ ਇਕ ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ| ਕਟਨੀ-ਗੁਮਲਾ ਹਾਇਵੇ ਤੇ ਬੀਤੀ ਰਾਤ ਹੋਏ ਇਸ ਹਮਲੇ ਵਿੱਚ ਵਿਰੋਧ ਕਰਨ ਤੇ ਬਦਮਾਸ਼ਾਂ ਨੇ ਇਕ ਢਾਬਾ ਸੰਚਾਲਕ ਗਜਿੰਦਰ ਖੁਟੀਆ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ| ਪੱਥਲਗਾਂਵ ਸਬ-ਇੰਸਪੈਕਟਰ ਨੇ ਦੱਸਿਆ ਕਿ ਰਾਤੀ ਲਗਭਗ 2 ਵਜੇ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਉਡੀਸਾ ਅਤੇ ਝਾਰਖੰਡ ਰਾਜ ਦੀ ਸੀਮਾ ਨੂੰ ਸੀਲ ਕਰਕੇ ਜਾਂਚ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ| ਡਕੈਤਾਂ ਦੇ ਹਮਲੇ ਨਾਲ ਜ਼ਖਮੀ ਢਾਬਾ ਸੰਚਾਲਕ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਰਾਏਗੜ੍ਹ ਭੇਜ ਦਿੱੱਤਾ ਗਿਆ ਹੈ| ਇੰਸਪੈਕਟਰ ਨੇ ਦੱਸਿਆ ਕਿ ਡਕੈਤਾਂ ਨੇ ਤਿੰਨ ਢਾਬਿਆਂ ਵਿੱਚ ਲੁੱਟ ਕਰਕੇ ਵਾਰਦਾਤ ਦਾ ਪੂਰਾ ਸਮਾਨ ਲੈ ਕੇ ਫਰਾਰ ਹੋ ਗਏ ਹਨ| ਕਾਰ ਵਿੱਚ ਆਏ ਸਾਰੇ ਬਦਮਾਸ਼ਾਂ ਕੋਲ ਖਤਰਨਾਕ ਹਥਿਆਰ ਹੋਣ ਦੀ ਸੰਭਾਵਨਾ ਸਾਮਹਣੇ ਆਈ ਹੈ|

Leave a Reply

Your email address will not be published. Required fields are marked *