ਛੱਤੀਸਗੜ੍ਹ: 25 ਜਵਾਨਾਂ ਦੀ ਸ਼ਹਾਦਤ ਦੇ ਜ਼ਿੰਮੇਦਾਰ 13 ਨਕਸਲੀ ਗ੍ਰਿਫਤਾਰ, 1 ਢੇਰ

ਰਾਏਪੁਰ, 20 ਜੂਨ (ਸ.ਬ.) ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿੱਚ ਪੁਲੀਸ ਦਲ ਨੇ 13 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ| ਗ੍ਰਿਫਤਾਰ ਨਕਸਲੀਆਂ ਦੇ ਖਿਲਾਫ ਪੁਲੀਸ ਦਲ ਤੇ ਹਮਲਾ ਸਮੇਤ ਹੋਰ ਮਾਮਲੇ ਦਰਜ ਹਨ| ਪੁਲੀਸ ਨੇ ਇਨ੍ਹਾਂ ਨਕਸਲੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਕਮਾ ਦੇ ਜਗਰਗੁੰਡਾ ਥਾਣਾ ਖੇਤਰ ਤੋਂ 11 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਥੇ ਤੋਂਗਪਾਲ ਅਤੇ ਗਾਦੀਰਾਸ ਥਾਣਾ ਖੇਤਰ ਤੋਂ ਇਕ-ਇਕ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ|
ਜ਼ਿਲੇ ਵਿੱਚ ਬੁਰਕਾਪਾਲ ਹਮਲੇ ਦੇ ਬਾਅਦ ਪੁਲੀਸ ਦਲ ਲਗਾਤਾਰ ਗਸ਼ਤ ਕਰ ਰਹੇ ਹਨ| ਡੀ.ਆਰ.ਜੀ. ਅਤੇ ਪੁਲੀਸ ਬਲ ਦਾ ਦਲ ਜਗਰਗੁੰਡਾ ਖੇਤਰ ਵਿੱਚ ਸੀ, ਤਾਂ ਉਨ੍ਹਾਂ ਨੂੰ ਨਕਸਲੀ ਗਤੀਵਿਧੀ ਦੀ ਸੂਚਨਾ ਮਿਲੀ| ਗ੍ਰਿਫਤਾਰ 9 ਹੋਰ ਨਕਸਲੀ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ ਦੇ ਮੈਂਬਰ ਹਨ| ਗਾਦੀਰਾਸ ਅਤੇ ਤੋਂਗਾਪਾਲ ਥਾਣਾ ਖੇਤਰ ਤੋਂ ਗ੍ਰਿਫਤਾਰ ਨਕਸਲੀਆਂ ਦੀ ਪਛਾਣ ਮਡਕਾਮੀ ਹੁੰਗਾ ਅਤੇ ਮਡਕਾਮੀ ਮਨੂੰ ਦੇ ਰੂਪ ਵਿੱਚ ਹੋਈ ਹੈ| ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ ਵਿੱਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਇਕ ਨਕਸਲੀ ਨੂੰ ਮਾਰ ਦਿੱਤਾ ਹੈ| ਘਟਨਾ ਵਾਲੀ ਥਾਂ ਤੋਂ ਨਕਸਲੀ ਦੀ ਲਾਸ਼ ਅਤੇ ਇਕ ਐਸ.ਐਲ.ਆਰ. ਰਾਈਫਲ ਬਰਾਮਦ ਕੀਤੀ ਗਈ ਹੈ| ਉਸ ਦੇ ਕਬਜ਼ੇ ਤੋਂ 315 ਬੋਰ ਦੀ 3 ਬੰਦੂਕਾਂ ਵੀ ਮਿਲੀਆਂ ਹਨ|

Leave a Reply

Your email address will not be published. Required fields are marked *