ਜਗਤਪੁਰਾ ਨੇੜੇ ਅਣਪਛਾਤੀ ਲਾਸ਼ ਬਰਾਮਦ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਮੁਹਾਲੀ ਦੇ ਨਾਲ ਲੱਗਦੇ ਪਿੰਡ ਜਗਤਪੁਰਾ ਦੇ ਠੇਕੇ ਦੇ ਪਿੱਛੇ ਬਣੇ ਪਾਰਕ ਤੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਉੱਥੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲਾਸ਼ ਨੂੰ ਕਾਲੋਨੀ ਦੇ ਕੁੱਝ ਬੱਚਿਆਂ ਨੇ ਵੇਖਿਆ ਜਿਸਤੋਂ ਬਾਅਦ ਉਹਨਾਂ ਨੇ ਰੌਲਾ ਪਾਇਆ ਅਤੇ ਉਹਨਾਂ ਵਲੋਂ ਨੇੜੇ ਖੜ੍ਹੀ ਪੀ ਸੀ ਆਰ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਜਿਸ ਵਲੋਂ ਥਾਣਾ ਫੇਜ਼ 11 ਨੂੰ ਇਸਦੀ ਜਾਣਕਾਰੀ ਦਿੱਤੀ ਗਈ ਜਿਸਤੋਂ ਬਾਅਦ ਪੁਲੀਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ| ਇਸ ਦੌਰਾਨ ਥਾਣਾ ਫੇਜ਼ 11 ਦੇ ਐਸ ਐਚ ਓ ਸ੍ਰੀ ਨਰਦੇਵ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲਿਆ ਗਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਗਿਆ| ਇਸ ਦੌਰਾਨ ਐਸ ਪੀ ਡੀ ਸ੍ਰੀ ਵਰੁਣ ਸ਼ਰਮਾ ਵਲੋਂ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ|
ਪ੍ਰਾਪਤ ਜਾਂਣਕਾਰੀ ਅਨੁਸਾਰ ਇਹ ਕਤਲ ਦਾ ਮਾਮਲਾ ਲੱਗਦਾ ਹੈ ਅਤੇ ਲਾਸ਼ ਦੋ ਦਿਨ ਪੁਰਾਣੀ ਲੱਗ ਰਹੀ ਸੀ| ਅਜਿਹਾ ਲੱਗਦਾ ਹੈ ਕਿ ਕਾਤਲਾਂ ਵਲੋਂ ਲਾਸ਼ ਦੀ ਪਹਿਚਾਨ ਲੁਕਾਉਣ ਲਈ ਉਸਦੇ ਚਿਹਰੇ ਤੇ ਪੱਥਰ ਮਾਰ ਕੇ ਚਿਹਰਾ ਵਿਗਾੜਣ ਦੀ ਕੋਸ਼ਿਸ਼ ਕੀਤੀ ਗਈ ਹੈ| ਮ੍ਰਿਤਕ ਦੀ ਪਹਿਚਾਨ ਨਹੀਂ ਹੋ ਪਾਈ ਹੈ| ਮ੍ਰਿਤਕ ਪ੍ਰਵਾਸੀ ਲੱਗਦਾ ਹੈ ਅਤੇ ਉਸਦੀ ਉਮਰ 30 ਤੋਂ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ|

Leave a Reply

Your email address will not be published. Required fields are marked *