ਜਗਤਾਰ ਜੱਗੀ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਭੇਜਿਆ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਪੰਜਾਬ ਵਿੱਚ ਵਾਪਰ ਰਹੀਆਂ ਹਿੰਦੂ ਆਗੂਆਂ ਦੇ ਕਤਲਾਂ ਦੀ ਘਟਨਾਵਾਂ ਦੇ ਮਾਮਲੇ ਵਿੱਚ ਜਲੰਧਰ ਵਿੱਚ ਕਾਬੂ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਅੱਜ ਇੱਥੇ ਐਨ ਆਈ ਏ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਖੰਨਾ ਵਿੱਚ ਹੋਏ ਦੁਰਗਾਦਾਸ ਕਤਲ ਮਾਮਲੇ ਵਿੱਚ ਐਨ ਆਈ ਏ ਅਦਾਲਤ ਦੇ ਜੱਜ ਅੰਸ਼ੂਲ ਬੇਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਜੱਜ ਵੱਲੋਂ ਉਸ ਨੂੰ 3 ਦਿਨ ਦੇ ਪੁਲੀਸ ਰਿਮਾਂਡ ਉੱਪਰ ਭੇਜਣ ਦੇ ਹੁਕਮ ਜਾਰੀ ਕੀਤੇ| ਇਸ ਮੌਕੇ ਐਨ ਆਈ ਨੇ ਜਗਤਾਰ ਜੱਗੀ ਦੇ 14 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਿਸ ਦਾ ਸਖਤ ਵਿਰੋਧ ਕਰਦਿਆਂ ਜਗਤਾਰ ਜੱਗੀ ਦੇ ਵਕੀਲ ਸ੍ਰ. ਜਸਪਾਲ ਸਿੰਘ ਨੇ ਕਿਹਾ ਕਿ ਜਗਤਾਰ ਜੱਗੀ ਵਿਰੁੱਧ ਜਿੰਨੇ ਵੀ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਵਿੱਚ ਸਿਰਫ ਦੋਸ਼ ਹੀ ਲਗਾਏ ਗਏ ਹਨ ਅਤੇ ਜੱਗੀ ਦੇ ਖਿਲਾਫ ਕਿਸੇ ਕੋਲ ਕੋਈ ਵੀ ਸਬੂਤ ਨਹੀਂ ਹੈ| ਪਿਛਲੇ 45 ਦਿਨਾਂ ਤੋਂ ਜੱਗੀ ਨੂੰ ਰਿਮਾਂਡ ਤੇ ਹੀ ਲਿਆ ਜਾ ਰਿਹਾ ਹੈ| ਦੋਵਾਂ ਪੱਖਾਂ ਦੇ ਬਿਆਨ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਜਗਤਾਰ ਜੱਗੀ ਨੂੰ 3 ਦਿਨ ਦੇ ਪੁਲੀਸ ਰਿਮਾਂਡ ਉੱਪਰ ਭੇਜ ਦਿੱਤਾ| ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਜੱਗੀ ਦੇ ਵਕੀਲ ਸ੍ਰ. ਜਸਪਾਲ ਸਿੰਘ ਨੇ ਕਿਹਾ ਕਿ ਅੱਜ ਜਗਤਾਰ ਜੱਗੀ ਨੂੰ ਦੁਰਗਾ ਦਾਸ ਕਤਲ ਕੇਸ ਵਿੱਚ ਐਨ ਆਈ ਏ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਜੱਗੀ 11 ਦਸੰਬਰ ਤੋਂ ਖੰਨਾ ਪੁਲੀਸ ਕੋਲ ਰਿਮਾਂਡ ਤੇ ਸੀ ਅਤੇ ਕੱਲ੍ਹ ਹੀ ਐਨ ਆਈ ਏ ਨੇ ਖੰਨਾ ਪੁਲੀਸ ਤੋਂ ਜਗਤਾਰ ਜੱਗੀ ਨੂੰ ਲੈ ਕੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਅਦਾਲਤ ਨੇ ਉਸ ਨੂੰ ਮੁੜ 3 ਦਿਨਾਂ ਦੇ ਪੁਲੀਸ ਰਿਮਾਂਡ ਉੱਪਰ ਭੇਜ ਦਿੱਤਾ|

Leave a Reply

Your email address will not be published. Required fields are marked *