ਜਗਦੀਸ਼ ਸਿੰਘ ਖੇਹਰ ਬਣੇ ਪਹਿਲੇ ਸਿੱਖ ਚੀਫ ਜਸਟਿਸ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ, 4 ਜਨਵਰੀ (ਸ.ਬ.) ਦੇਸ਼ ਦੇ ਦੂਜੇ ਸੀਨੀਅਰ ਜਸਟਿਸ ਜਗਦੀਸ਼ ਸਿੰਘ ਖੇਹਰ ਨੂੰ ਨਵੇਂ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਗਿਆ ਹੈ| ਜੱਜ ਖੇਹਰ ਨੂੰ ਰਾਸ਼ਟਰਪਤੀ ਨੇ  ਦੇਸ਼ ਦੇ 44ਵੇਂ ਮੁੱਖ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਈ| ਜਸਟਿਸ ਖੇਹਰ 13 ਸਤੰਬਰ 2011 ਨੂੰ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ| ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਥੇ ਰਾਸ਼ਟਰਪਤੀ ਭਵਨ ਵਿੱਚ ਇਸ ਸਮਾਰੋਹ ਦੌਰਾਨ ਜਸਟਿਸ ਖੇਹਰ ਨੂੰ ਦੇਸ਼ ਦੇ ਮੁੱਖ ਜਸਟਿਸ ਅਹੁਦੇ ਦੀ ਸਹੁੰ ਚੁਕਾਈ| ਇਸ ਮੌਕੇ ਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਮੰਡਲ ਦੇ ਕਈ ਮੈਂਬਰ, ਸੁਪਰੀਮ ਕੋਰਟ ਦੇ ਜੱਜ ਅਤੇ ਕਈ ਹੋਰ ਵਿਅਕਤੀ ਵੀ ਮੌਜੂਦ ਸਨ| ਜਿਕਰਯੋਗ ਹੈ ਕਿ ਚੰਡੀਗੜ੍ਹ ਦੇ 64 ਸਾਲ ਦੇ ਜਗਦੀਸ਼ ਸਿੰਘ ਖੇਹਰ ਪਹਿਲੇ ਅਜਿਹੇ ਸਿੱਖ ਹਨ ਜੋ ਮੁੱਖ ਜੱਜ ਬਣੇ ਹਨ| ਜਗਦੀਸ਼ ਖੇਹਰ ਆਪਣੇ ਸਖਤ ਫੈਸਲਿਆਂ ਕਾਰਨ ਜਾਣੇ ਜਾਂਦੇ ਹਨ|
ਜਸਟਿਸ ਖੇਹਰ ਨੂੰ 8 ਫਰਵਰੀ 1999 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ| ਇਸ ਤੋਂ ਬਾਅਦ 2 ਅਗਸਤ 2008 ਨੂੰ ਉਨ੍ਹਾਂ ਨੂੰ ਇਸੇ ਹਾਈ ਕੋਰਟ ਦਾ ਕਾਰਜਕਾਰੀ ਮੁੱਖ ਜੱਜ ਬਣਾਇਆ ਗਿਆ| ਜੱਜ ਖੇਹਰ 17 ਨਵੰਬਰ 2009 ਨੂੰ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਬਣੇ| ਇਸ ਤੋਂ ਬਾਅਦ ਉਨ੍ਹਾਂ ਅਗਸਤ 2010 ਨੂੰ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ| ਖੇਹਰ 17 ਨਵੰਬਰ 2009 ਨੂੰ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਬਣੇ|
ਇਸ ਤੋਂ ਬਾਅਦ ਉਨ੍ਹਾਂ ਨੂੰ 8 ਅਗਸਤ 2010 ਨੂੰ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ| ਪ੍ਰਧਾਨ ਜੱਜ ਤੀਰਥ ਸਿੰਘ ਠਾਕੁਰ ਨੇ ਜੱਜ ਜਗਦੀਸ਼ ਸਿੰਘ ਖੇਹਰ ਨੂੰ ਆਪਣੇ ਉਤਰਾਧਿਕਾਰੀ ਦੇ ਰੂਪ ਵਿੱਚ ਨਾਮਜ਼ਦ ਕੀਤਾ ਸੀ| ਜਸਟਿਸ ਠਾਕੁਰ ਬੀਤੇ ਦਿਨ 3 ਜਨਵਰੀ ਨੂੰ ਰਿਟਾਇਰ ਹੋ ਗਏ| ਮੈਮੋਰੰਡਮ ਆਫ ਪ੍ਰੋਸੀਜ਼ਰ ਮੁਤਾਬਕ ਕਾਨੂੰਨ ਅਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਸਟਿਸ ਠਾਕੁਰ ਨੂੰ ਨਵੰਬਰ ਵਿੱਚ ਚਿੱਠੀ ਲਿਖ ਕੇ ਉਨ੍ਹਾਂ ਤੋਂ ਆਪਣੇ ਉਤਰਾਧਿਕਾਰੀ ਨੂੰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਸੀ| ਜੱਜ ਠਾਕੁਰ ਨੇ ਆਪਣੇ ਜਵਾਬ ਵਿੱਚ ਜਸਟਿਸ ਖੇਹਰ ਨੂੰ ਨਵਾਂ  ਮੁੱਖ ਜੱਜ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ|

Leave a Reply

Your email address will not be published. Required fields are marked *