ਜਗਦੀਸ਼ ਫਰਿਆਦੀ ਦੀ ਇਪਟਾ ਅਤੇ ਰੰਗਮੰਚ ਨੂੰ ਦੇਣ ਬਾਰੇ ਗੱਲਬਾਤ 10 ਨੂੰ


ਐਸ. ਏ. ਐਸ. ਨਗਰ, 6 ਅਕਤੂਬਰ (ਸ.ਬ.) ਨਾਟਕਰਮੀ,               ਓਪੇਰਾਕਾਰ, ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ ਮਰਹੂਮ ਜਗਦੀਸ਼ ਫਰਿਆਦੀ ਦੀ ਇਪਟਾ ਅਤੇ ਰੰਗਮੰਚ ਨੂੰ ਦੇਣ ਬਾਰੇ ਗੱਲਬਾਤ ਇਪਟਾ ਆਨ ਏਅਰ ਸੀਰੀਜ਼ ‘ਰੂ-ਬ-ਰੂ ਏ ਫਨਕਾਰ’ ਦੀ ਚੌਥੀ ਕੜੀ ਵਿੱਚ 10 ਅਕਤੂਬਰ ਨੂੰ ਰਿਲੀਜ ਹੋਵੇਗੀ| ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਇਸ ਮੌਕੇ ਰੂਬਰੂ ਕਰਤਾ ਹੋਣਗੇ|
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਸ ਮੌਕੇ ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਅਤੇ ਕੰਵਲਜੀਤ ਸਿੰਘ ਸੂਰੀ ਉਨਾਂ ਨਾਲ ਰੰਗਮੰਚੀ ਯਾਦਾਂ ਸਾਂਝੀਆਂ ਕਰਣਗੇ| ਇਸਦੇ ਨਾਲ ਹੀ ਫਰਿਆਦੀ ਸਾਹਿਬ ਦੇ ਪੁੱਤਰ ਰਾਜ ਬਾਤਿਸ਼ ਤੇ ਉਨਾਂ ਦੇ ਪੋਤਰੇ ਤੇ ਮਰਹੂਮ ਨਾਟਕਰਮੀ ਟੋਨੀ ਬਾਤਿਸ਼ ਦੇ ਪੁੱਤਰ ਰੂਪਕ ਬਾਤਿਸ਼ ਆਪਣੇ ਪਿਤਾ ਤੇ ਦਾਦੇ ਨਾਲੇ ਗੁਜ਼ਾਰੇ ਨਿੱਜੀ ਤੇ ਪਰਿਵਾਰਕ ਪਲ ਸਾਂਝੇ ਕਰਨ ਲਈ ਰੂਬਰੂ ਹੋਣਗੇ|

Leave a Reply

Your email address will not be published. Required fields are marked *