ਜਗਦੇਵ ਮਲੋਆ ਦੀ ਅਗਵਾਈ ਹੇਠ ਹਲਕਾ ਖਰੜ ਵਿੱਚ ਦਰਜਨ ਤੋਂ ਵਧ ਨੌਜਵਾਨ ਆਪ ਵਿੱਚ ਸ਼ਾਮਲ

ਖਰੜ, 24 ਅਗਸਤ (ਸ਼ਮਿੰਦਰ ਸਿੰਘ) ਖਰੜ ਹਲਕਾ ਖਰੜ ਦੇ ਆਪ ਆਗੂ ਜਗਦੇਵ ਸਿੰਘ ਮਲੋਆ ਦੀ ਅਗਵਾਈ ਹੇਠ ਗੁ. ਗੜੀ ਭੋਰਖਾਂ ਵਿਖੇ ਇਕ ਮੀਟਿੰਗ ਦੌਰਾਨ ਹਲਕਾ ਖਰੜ ਤੋਂ ਵੱਖੋ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਰਵਾਇਤੀ ਪਾਰਟੀਆਂ ਨੂੰ ਛਡ ਕੇ ਆਪ  ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ|
ਇਸ ਮੌਕੇ ਸ੍ਰ. ਮਲੋਆ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿਚ ਕੁਝ ਨੌਜਵਾਨ ਕਾਂਗਰਸ ਨੂੰ ਅਤੇ ਕੁਝ ਅਕਾਲੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ            ਜਾਵੇਗਾ| ਇਸ ਮੌਕੇ ਸੀਨੀਅਰ ਆਗੂ ਸੋਨੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਿਚ ਰਵਿੰਦਰ ਸਿੰਘ, ਲਾਲੀ, ਲੱਕੀ ਖੇੜਾ, ਗੁਰਦਾਸ ਖੇੜਾ, ਜਗਮੋਹਣ             ਖੇੜਾ, ਮੇਜਰ ਖੇੜਾ ਅਦਿ ਸ਼ਾਮਲ               ਹੋਏ| ਇਸ ਮੌਕੇ ਦਰਸ਼ਨ ਸਿੰਘ ਮਾਣਕਪੁਰ, ਯੂਥ ਆਗੂ ਜੱਸਾ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ|
ਇਸ ਮੌਕੇ ਜੱਗੀ ਕਾਦੀਮਾਜਰਾ ਅਤੇ ਬਲਕਾਰ ਮਾਣਕਪੁਰ ਵੀ ਮੌਜੂਦ ਸਨ|

Leave a Reply

Your email address will not be published. Required fields are marked *