ਜਗਦੰਬਾ-ਸਰਸਵਤੀ ਯਾਦਗਾਰੀ ਦਿਵਸ ਮਨਾਇਆ

ਐਸ ਏ ਐਸ ਨਗਰ, 24 ਜੂਨ  (ਸ.ਬ.) ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਨੇ  ਸੁੱਖ ਸਾਂਤੀ ਭਵਨ ਫੇਜ਼ 7 ਵਿਖੇ ਸੰਸਥਾ ਦੀ ਪਹਿਲੀ ਮੁੱਖ ਪ੍ਰਸਾਸਿਕਾ ਹੰਸਵਾਹਿਨੀ ਦੇਵੀ ਜਗਦੰਬਾ-ਸਰਸਵਤੀ  ਦਾ 52ਵਾਂ ਯਾਦਗਾਰੀ ਦਿਵਸ ਉਤਸ਼ਾਹ ਨਾਲ ਮਨਾਇਆ| ਇਸ ਮੌਕੇ ਇਕ ਜਨਤਕ ਸਭਾ ਵੀ ਹੋਈ ਜਿਸ ਵਿਚ ਬ੍ਰਹਮਾਕੁਮਾਰੀਜ ਦੇ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ  ਕੇਂਦਰਾਂ ਦੀ ਨਿਰਦੇਸਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਸਹਿ ਨਿਰਦੇਸ਼ਿਕਾ ਬੀ.ਕੇ.ਰਮਾ ਭੈਣ ਨੇ ਜਗਦੰਬਾ-ਸਰਸਵਤੀ ਦੇ ਜੀਵਨ ਸਬੰਧੀ ਅਨੇਕ ਘਟਨਾਵਾਂ, ਸਿਖਿਆਵਾਂ ਅਤੇ  ਪ੍ਰੇਰਨਾਵਾਂ ਦਾ ਵਿਸਥਾਰ ਨਾਲ ਵਰਣਨ ਕੀਤਾ|
ਇਸ ਮੌਕੇ ਬੀ.ਕੇ.ਰਮਾ ਨੇ ਇਸ ਮੌਕੇ ਜਗਦੰਬਾ-ਮਾਂ ਦੀ ਜੀਵਨ ਕਹਾਣੀ ਬਾਰੇ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *