ਜਗਮੋਹਨ ਸਿੰਘ ਕੰਗ ਵਲੋਂ ਸੜਕ ਤੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਨਿਰੀਖਣ

ਖਰੜ, 27 ਅਗਸਤ (ਸ਼ਮਿੰਦਰ ਸਿੰਘ)  ਸਾਬਕਾ ਕੈਬਨਿਟ ਮੰਤਰੀ ਸ੍ਰ. ਜਗਮੋਹਨ ਸਿੰਘ ਕੰਗ ਨੇ ਖਰੜ ਬੱਸ ਸਟੈਂਡ ਤੋਂ ਲੈ ਕੇ ਦਸਮੇਸ਼ ਨਗਰ (ਮੇਨ ਰੋਡ ਵਾਰਡ ਨੰਬਰ 4 ਅਤੇ 5) ਨੂੰ ਜੋੜਨ ਵਾਲੀ ਸੜਕ ਤੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਜ਼ਾਇਜਾ ਲਿਆ ਗਿਆ| ਇਸ ਮੌਕੇ ਸ੍ਰ. ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਖਰੜ ਸ਼ਹਿਰ ਦੇ ਵਾਰਡਾਂ ਅਤੇ ਪਿੰਡਾਂ ਦੇ ਡਿਵੈਲਮੈਂਟ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ| ਇਸ ਮੌਕੇ ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾਕਟਰ ਰਘਵੀਰ ਸਿੰਘ ਬੰਗੜ, ਤਰਸੇਮ ਸਿੰਘ ਸਰਾਓ, ਹਰਬੰਸ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਅਮਰੀਕ ਸਿੰਘ ਜੱਸਾ ਹਰਲਾਲਪੁਰ , ਗਿਆਨ ਸਿੰਘ, ਦਵਿੰਦਰ ਸਿੰਘ ਸੈਣੀ, ਕੇਵਲ ਕ੍ਰਿਸ਼ਨ ਹਾਜ਼ਰ ਸਨ|

Leave a Reply

Your email address will not be published. Required fields are marked *