ਜਤਿੰਦਰ ਚੌਹਾਨ ਬਣੇ ਭਾਜਪਾ ਖਰੜ ਮੰਡਲ ਦੇ ਸਕੱਤਰ


ਖਰੜ, 31 ਅਕਤੂਬਰ (ਸ਼ਮਿੰਦਰ ਸਿੰਘ) ਖਰੜ ਵਿਖੇ ਭਾਰਤੀ ਜਨਤਾ ਪਾਰਟੀ ਦੀ ਇਕ ਮੀਟਿੰਗ ਮੰਡਲ ਪ੍ਰਧਾਨ  ਪਵਨ ਮਨੋਚਾ ਦੀ  ਅਗਵਾਈ ਹੇਠ ਵਾਰਡ ਨੰਬਰ 13 ਵਿੱਚ ਹੋਈ| ਇਸ ਮੌਕੇ  ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਰਾਣਾ ਤੇ ਜ਼ਿਲਾ ਸਕੱਤਰ ਪ੍ਰਵੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ| ਇਸ ਮੌਕੇ ਜਤਿੰਦਰ ਚੌਹਾਨ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਸਮਰਥਣ ਕਰਦੇ ਹੋਏ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ|
ਜਤਿੰਦਰ ਚੌਹਾਨ ਦੇ ਪਾਰਟੀ ਵਿੱਚ ਦੁਬਾਰਾ ਸ਼ਾਮਿਲ ਹੋਣ ਤੇ ਮੰਡਲ ਪ੍ਰਧਾਨ ਪਵਨ ਮਨੋਚਾ ਤੇ ਜ਼ਿਲਾ ਜਨਰਲ ਸਕੱਤਰ ਨਰਿੰਦਰ ਰਾਣਾ ਨੇ ਸਵਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਖਰੜ ਮੰਡਲ ਦਾ ਸਕੱਤਰ ਨਿਯੁਕਤ ਕੀਤਾ ਗਿਆ|
ਇਸ ਮੌਕੇ ਵਿਨੋਦ ਕੁਮਾਰ ਕਾਲਾ,  ਡਾ. ਸੁਨੀਲ   ਕੁਮਾਰ ਜ਼ਿਲਾ ਇੰਚਾਰਜ ਮੈਡੀਕਲ ਸੈੱਲ, ਅਮਰਜੀਤ ਕੌਰ ਜ਼ਿਲਾ ਜਨਰਲ ਸਕੱਤਰ ਮਹਿਲਾ ਮੋਰਚਾ, ਐਡਵੋਕੇਟ ਨਿਕੁੰਜ ਧਵਨ ਹਾਜ਼ਰ ਸਨ|

Leave a Reply

Your email address will not be published. Required fields are marked *