ਜਥੇਦਾਰ ਕੁੰਭੜਾ ਵਲੋਂ ਸਾਬਕਾ ਮੰਤਰੀ ਗਾਬੜੀਆਂ ਨਾਲ ਮੁਲਾਕਾਤ
ਐਸ. ਏ. ਐਸ. ਨਗਰ, 15 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਨਵੇਂ ਬਣੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਆਸ਼ੀਰਵਾਦ ਲਿਆ| ਇਸ ਮੌਕੇ ਭਾਜਪਾ ਦੀ ਪੰਜਾਬ ਇਕਾਈ ਦੇ ਇੰਚਾਰਜ ਸ੍ਰੀ ਪ੍ਰਭਾਤ ਝਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਕਿਹਾ ਕਿ ਜਥੇਦਾਰ ਕੁੰਭੜਾ ਇਕ ਅਜਿਹਾ ਟਕਸਾਲੀ ਆਗੂ ਹਨ, ਜਿਹਨਾਂ ਉਪਰ ਪਾਰਟੀ ਨੂੰ ਮਾਣ ਹੈ| ਉਹਨਾਂ ਨੂੰ ਆਸ ਹੈ ਕਿ ਪਾਰਟੀ ਨੇ ਜਥੇਦਾਰ ਕੁੰਭੜਾ ਉਪਰ ਜੋ ਵਿਸ਼ਵਾਸ ਪ੍ਰਗਟ ਕੀਤਾ ਹੈ, ਉਸ ਉਪਰ ਜਥੇਦਾਰ ਕੁੰਭੜਾ ਪੂਰਾ ਉਤਰਨਗੇ|
ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਕੁੰਭੜਾ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ, ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ| ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਸਾਰੇ ਹੀ ਆਗੂਆਂ ਨੂੰ ਨਾਲ ਲੈ ਕੇ ਚਲਿਆ ਜਾਵੇ ਤਾਂ ਕਿ ਪਾਰਟੀ ਹੋਰ ਮਜਬੂਤ ਹੋ ਸਕੇ| ਇਸ ਮੌਕੇ ਕੌਂਸਲਰ ਅਤੇ ਲੇਬਰਫੈਡ ਪੰਜਾਬ ਦੇ ਐਮ ਡੀ ਸ੍ਰ. ਪਰਮਿੰਦਰ ਸਿੰਘ ਸੋਹਾਣਾ ਵੀ ਮੌਜੂਦ ਸਨ|