….ਜਦੋਂ ਬ੍ਰਾਜੀਲ ਦੇ ਰਾਸ਼ਟਰਪਤੀ ਨੂੰ ਮਹਿਲ ਖਾਲੀ ਕਰਨਾ ਪਿਆ

ਬ੍ਰਾਜ਼ੀਲ, 20 ਜੁਲਾਈ (ਸ.ਬ.)   ਆਧੁਨਿਕ ਦੁਨੀਆ ਵਿੱਚ ਹੁਣ ਜਦੋਂ ਵੀ ਭੂਤ-ਪ੍ਰੇਤ ਦੀ ਗੱਲ ਹੁੰਦੀ ਹੈ ਤਾਂ ਅੰਧਵਿਸ਼ਵਾਸ ਦੱਸ ਕੇ ਲੋਕ ਮਜ਼ਾਕ ਉਡਾਉਣ ਲੱਗਦੇ ਹਨ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਦੇਸ਼ ਦਾ ਰਾਸ਼ਟਰਪਤੀ ਨੂੰ ਵੀ ਇਸ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਜੀ ਹਾਂ, ਅਜਿਹਾ ਹੀ ਕੁੱਝ ਬ੍ਰਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਹੋਇਆ ਸੀ| ਉਨ੍ਹਾਂ ਦੇ ਮਹਿਲ ਵਿੱਚ ਇੱਕ ਭੂਤ ਦੀ ਆਤਮਾ ਆ ਗਈ ਸੀ, ਇਸ ਦੇ ਕਾਰਨ ਰਾਸ਼ਟਰਪਤੀ ਮਾਈਕਲ ਟੇਮਰ ਨੂੰ ਆਪਣਾ ਆਲੀਸ਼ਾਨ ਮਹਿਲ ਖਾਲੀ ਕਰਨਾ ਪਿਆ ਸੀ| ਮਹਿਲ ਵਿੱਚ ਹੋ ਰਹੀਆਂ ਸਨ ਪੈਰਾਨਾਰਮਲ ਹਰਕਤਾਂ…76 ਸਾਲ ਦੇ ਮਾਈਕਲ  ਟੇਮਰ ਨੇ ਇਹ ਬੋਲ ਕੇ ਸਾਰਿਆਂ ਨੂੰ ਚੌਂਕਾ ਦਿੱਤਾ ਕਿ ਉਸ ਦੇ ਮਹਿਲ ਵਿੱਚ ਭੂਤ ਹੈ| ਇਸ ਤੋਂ ਇਲਾਵਾ ਉਸ ਦੀ ਪਤਨੀ ਵੀ ਪੈਰਾਨਾਰਮਲ ਹਰਕਤਾਂ ਦਾ ਸਾਹਮਣਾ ਕਰ ਚੁੱਕੀ ਸੀ| ਮੀਡੀਆ ਦੀ ਰਿਪੋਰਟਸ ਦੇ ਮੁਤਾਬਿਕ ਪਤੀ-ਪਤਨੀ ਨੂੰ ਸ਼ੱਕ ਹੈ ਕਿ ਪ੍ਰੇਤਆਤਮਾ ਦਾ ਅਸਰ ਉਨ੍ਹਾਂ ਦੇ ਬੱਚੇ ਤੇ ਵੀ ਪੈ ਰਿਹਾ ਹੈ ਕਿਉਂਕਿ ਉਹ ਪੈਲੇਸ ਵਿੱਚ ਅਕਸਰ ਅਜੀਬੋ -ਗਰੀਬ ਹਰਕਤਾਂ ਕਰਦੇ ਹੋਏ ਦਿਖਾਈ ਦਿੰਦਾ ਹੈ| ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ| ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੇ ਸੁੱਰਖਿਆ ਦੇ ਲਈ ਮਹਿਲ ਖਾਲੀ ਕਰ ਕੇ ਉਪ-ਰਾਸ਼ਟਰਪਤੀ ਦੇ ਘਰ ਚਲੇ ਗਏ| ਦਰਅਸਲ, ਟੇਮੇਟ ਬੀਤੇ ਸਾਲ ਉਪ-ਰਾਸ਼ਟਰਪਤੀ ਸੀ|
ਤੱਤਕਾਲੀਨ ਰਾਸ਼ਟਪਤੀ ਡਿਲਮਾ ਰੋਸੇਫ ਨੂੰ ਕਰਪਸ਼ਨ ਦੇ ਚਲਦੇ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦੇ ਬਾਅਦ ਟੇਮੇਰ ਰਾਸ਼ਟਰਪਤੀ ਬਣੇ| ਬ੍ਰਾਜ਼ੀਲ ਵਿੱਚ ਉਪ-ਰਾਸ਼ਟਰਤੀ ਦੀ ਨਿਯੁਕਤੀ ਨਹੀਂ ਹੋ ਪਾਈ ਹੈ| ਇਸ ਕਾਰਨ ਉਪ-ਰਾਸ਼ਟਪਤੀ ਦਾ ਬੰਗਲਾ ਖਾਲੀ ਪਿਆ ਹੈ| ਮੀਡੀਆ ਦੇ ਮੁਤਾਬਿਕ ਟੇਮਰ ਨੇ ਭੂਤ ਨੂੰ ਭਿਜਾਉਣ ਦੇ ਲਈ ਪਾਦਰੀ ਨੂੰ ਵੀ ਬੁਲਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ|

Leave a Reply

Your email address will not be published. Required fields are marked *