ਜਦੋਂ ਬੱਚਿਆਂ ਨੇ ਬਰਸਾਤ ਵਿੱਚ ਪ੍ਰੈਕਟਿਸ ਕੀਤੀ

ਐਸ ਏ ਐਸ ਨਗਰ, 7 ਜੂਨ (ਸ.ਬ.) ਅੱਜ ਸਵੇਰੇ ਸ਼ਹਿਰ ਵਾਸੀ ਜਦੋਂ ਬਰਸਾਤ ਦਾ ਆਨੰਦ ਆਪਣੇ ਘਰਾਂ ਵਿੱਚ ਬੈਠੇ ਲੈ ਰਹੇ ਸਨ ਤਾਂ ਉਸ ਸਮੇਂ ਫੇਜ਼-8 ਦੀ ਲਈਅਰ ਵੈਲੀ ਵਿੱਚ ਐਥਲੈਟਿਕਸ ਦੀ ਰੌਜਾਨਾ ਪ੍ਰੈਕਟਿਸ ਕਰਦੇ ਬੱਚਿਆ ਨੇ ਪੈ ਰਹੀ ਬਰਸਾਤ ਵਿੱਚ ਹੀ ਪ੍ਰੈਕਟਿਸ ਕੀਤੀ| ਇਸ ਮੌਕੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਾਬਕਾ ਕੋਚ ਸਵਰਨ ਸਿੰਘ ਨੇ ਦਸਿਆ ਕਿ ਇਹ ਬੱਚੇ ਰੌਜਾਨਾ ਸਖਤ ਮਿਹਨਤ ਕਰ ਰਹੇ ਹਨ ਅਤੇ ਆਪਣੇ  ਸ਼ਹਿਰ ਦਾ ਨਾਮ ਰਾਸ਼ਟਰੀ ਪੱਧਰ ਉਪਰ ਚਮਕਾਉਣਾ ਚਾਹੁੰਦੇ ਹਨ| ਉਹਨਾਂ ਇਹਨਾਂ ਬੱਚਿਆਂ ਸਟੇਟ ਅਤੇ ਨੈਸ਼ਨਲ ਲੈਵਲ ਉਪਰ ਹੁਣ ਤੱਕ ਦੀਆਂ ਪ੍ਰਾਪਤੀਆਂ ਤੇ ਸੰਤੁਸ਼ਟੀ ਜਾਹਰ ਕੀਤੀ|
ਬਰਸਾਤ ਵਿੱਚ ਪ੍ਰੈਕਟਿਸ ਕਰਦੇ ਇਹ ਬੱਚੇ ਕਾਫੀ ਖੁਸ਼ ਨਜਰ ਆ ਰਹੇ ਸਨ|

Leave a Reply

Your email address will not be published. Required fields are marked *