ਜਦੋਂ ਮਾਨਸਿਕ ਰੋਗੀ ਨੌਜਵਾਨ ਨੇ ਹੰਗਾਮਾ ਕੀਤਾ

ਐਸ ਏ ਐਸ ਨਗਰ, 6 ਜੁਲਾਈ (ਸ.ਬ.) ਸਥਾਨਕ ਫੇਜ਼-8 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਚੌਂਕ ਵਿੱਚ ਅੱਜ ਸਵੇਰੇ 10:30 ਵਜੇ ਉਦੋਂ ਹੰਗਾਮਾ ਹੋਣਾ ਸ਼ੁਰੂ ਹੋ ਗਿਆ, ਜਦੋਂ ਇਕ ਮਾਨਸਿਕ ਰੋਗੀ ਨੌਜਵਾਨ ਨੇ ਉੱਥੋਂ ਲੰਘ ਰਹੇ ਵਾਹਨ ਰੋਕਣੇ ਸ਼ੁਰੂ ਕਰ ਦਿਤੇ| ਇਹ ਸਾਰਾ ਕੁਝ ਕਰੀਬ ਅੱਧੇ ਘੰਟੇ ਤੱਕ ਚਲਦਾ ਰਿਹਾ|
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਨਸਿਕ ਰੋਗੀ ਨੌਜਵਾਨ ਨੇ ਉਥੇ ਆਪਣੇ ਸਾਰੇ ਕਪੜੇ ਉਤਾਰ ਦਿਤੇ ਅਤੇ ਉੱਥੋਂ ਲੰਘ ਰਹੇ ਵਾਹਨਾਂ ਦੇ ਅੱਗੇ ਆ ਕੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ| ਇਸ ਮੌਕੇ ਨੌਜਵਾਨ ਨੇ ਉੱਥੋਂ ਲੰਘ ਰਹੀਆਂ ਲੜਕੀਆਂ ਦੇ ਪੈਰੀ ਹੱਥ ਵੀ ਲਾਉਣੇ ਸ਼ੁਰੂ ਕਰ ਦਿਤੇ| ਇਹ ਸਭ  ਵੇਖ ਕੇ ਉੱਥੇ  ਬਣ ਰਹੇ ਮਾਲ ਦੇ ਸਿਕਿਓਰਟੀ ਗਾਰਡ ਰਣਜੀਤ ਸਿੰਘ ਨੇ 100 ਨੰਬਰ ਉਪਰ ਫੋਨ ਕਰਕੇ ਸਾਰੀ ਜਾਣਕਾਰੀ ਦਿਤੀ| ਸੂਚਨਾ ਮਿਲਣ ਤੇ ਪੁਲੀਸ ਉੱਥੇ ਪਹੁੰਚੀ ਅਤੇ ਬੜੀ ਮੁਸ਼ਕਿਲ ਨਾਲ ਮਾਨਸਿਕ ਰੋਗੀ ਨੌਜਵਾਨ ਨੂੰ ਕਾਬੂ ਕਰਕੇ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਕੇ ਗਈ|

Leave a Reply

Your email address will not be published. Required fields are marked *