ਜਦੋਂ ਸਾਊਦੀ ਅਰਬ ਦੇ ਹਵਾਈ ਜਹਾਜ਼ ਵਿੱਚ ਇਨਸਾਨਾਂ ਦੇ ਨਾਲ ਬਾਜ਼ਾਂ ਨੇ ਕੀਤਾ ਸਫਰ

ਸਾਊਦੀ ਅਰਬ, 31 ਜਨਵਰੀ (ਸ.ਬ.) ਕੀ ਤੁਸੀਂ ਜਹਾਜ਼ ਵਿੱਚ ਪੰਛੀਆਂ ਨੂੰ ਯਾਤਰਾ ਕਰਦੇ ਦੇਖਿਆ ਹੈ, ਉਹ ਵੀ ਵੱਡੀ ਗਿਣਤੀ ਵਿੱਚ? ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹ ਕਿਹੋ ਜਿਹਾ ਅਜੀਬ ਜਿਹਾ ਸਵਾਲ ਹੈ? ਜੀ ਹਾਂ ਇਹ ਸੱਚ ਹੈ ਅਤੇ ਸਵਾਲ ਵੀ ਬਿਲਕੁਲ ਠੀਕ ਕੀਤਾ ਗਿਆ ਹੈ|
ਸੋਸ਼ਲ ਮੀਡੀਆ ਤੇ ਇਕ ਅਜਿਹੀ ਤਸਵੀਰ ਵਾਇਰਲ ਹੋ ਗਈ ਹੈ, ਜਿਸ ਵਿੱਚ ਢੇਰ ਸਾਰੇ ਬਾਜ਼ ਜਹਾਜ਼ ਵਿੱਚ ਸੀਟਾਂ ਤੇ ਬੈਠੇ ਨਜ਼ਰ ਆ ਰਹੇ ਹਨ| ਦਰਅਸਲ ਸਾਊਦੀ ਅਰਬ ਦੇ ਪ੍ਰਿੰਸ ਨੇ 80 ਬਾਜ਼ਾਂ ਲਈ ਜਹਾਜ਼ ਵਿੱਚ ਸੀਟਾਂ ਬੁਕ ਕਰਵਾਈਆਂ ਸਨ| ਇਸ ਤੋਂ ਬਾਅਦ ਕਿਸੇ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਦਿੱਤਾ, ਹਾਲਾਂਕਿ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਹ ਤਸਵੀਰ ਕਿਸ ਏਅਰਲਾਈਨਜ਼ ਦੀ ਹੈ|
ਬਾਜ਼ਾਂ ਨੂੰ ਸ਼ਾਂਤ ਰੱਖਣ ਲਈ ਉਨ੍ਹਾਂ ਨੂੰ ਹੁੱਡਜ਼ (ਇਕ ਕਿਸਮ ਦਾ ਬੈਂਡ) ਪਹਿਨਾਇਆ ਗਿਆ ਸੀ| ਕਈ ਲੋਕਾਂ ਲਈ ਇਹ ਗੱਲ ਹੈਰਾਨੀ ਵਾਲੀ          ਹੋਵੇਗੀ ਪਰ ਖਾੜੀ ਦੇਸ਼ਾਂ ਲਈ ਇਹ ਆਮ ਗੱਲ ਹੈ| ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿੱਚ ਬਾਜ਼ਾਂ ਲਈ ਪਾਸਪੋਰਟ ਤੱਕ ਜਾਰੀ ਹੁੰਦਾ ਹੈ| ਬਾਜ਼ ਯੂ. ਈ. ਏ ਦਾ ਰਾਸ਼ਟਰੀ ਪੰਛੀ ਹੈ, ਇਸ ਲਈ ਉਥੋਂ ਦੇ ਏਅਰਲਾਈਨਜ਼ ਨੂੰ ਬਾਜ਼ਾਂ ਨੂੰ ਲੈ ਕੇ ਜਾਣ ਦੀ ਆਗਿਆ ਦੇਣੀ ਪੈਂਦੀ ਹੈ|
ਕੁਝ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਵੀ ਹਨ ਕਿ ਏਅਰਲਾਈਨਜ਼ ਬਾਜ਼ਾਂ ਨੂੰ ਥਾਂ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ|
ਯੂ. ਏ. ਈ. ਦੇ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਦੇ ਮੰਤਰਾਲੇ ਮੁਤਾਬਕ ਇਸ ਲਈ ਪਾਸਪੋਰਟ 3 ਸਾਲ ਲਈ ਜਾਰੀ ਕੀਤਾ ਜਾਂਦਾ ਹੈ| ਇਸ ਪਾਸਪੋਰਟ ਤੋਂ ਉਹ ਬਹਿਰੀਨ, ਕੁਵੈਤ, ਕਤਰ, ਸਾਊਦੀ ਅਰਬ, ਪਾਕਿਸਤਾਨ, ਮੋਰੱਕੋ ਅਤੇ ਸੀਰੀਆ ਵਿੱਚ ਸਫਰ ਕਰਨਾ ਜਾਇਜ਼ ਹੁੰਦਾ ਹੈ|

Leave a Reply

Your email address will not be published. Required fields are marked *