ਜਦੋਂ 35 ਸਕਿੰਟਾਂ ਵਿੱਚ ਲਏ ਫੈਸਲੇ ਨੇ ਬਚਾਈ ਜਾਨ

ਸਿਡਨੀ, 17 ਦਸੰਬਰ (ਸ.ਬ.) ਆਸਟਰੇਲੀਆ ਦੇ ਸਿਡਨੀ ਵਿੱਚ ਇਕ ਹੈਲੀਕਾਪਟਰ ਰਾਹ ਵਿੱਚ ਹੀ ਖਰਾਬ ਹੋ ਗਿਆ| ਪਾਇਲਟ ਨੇ ਦੱਸਿਆ ਕਿ ਉਸ ਕੋਲ ਸਿਰਫ 35 ਸਕਿੰਟਾਂ ਦਾ ਹੀ ਸਮਾਂ ਸੀ ਕਿ ਉਹ ਕੋਈ ਫੈਸਲਾ ਲਵੇ| ਜੇਕਰ ਉਹ ਸਹੀ ਫੈਸਲਾ ਨਾ ਲੈਂਦਾ ਤਾਂ ਉਹ ਅਤੇ ਉਸਦੇ ਪਰਿਵਾਰ ਨੇ ਮਰ ਜਾਣਾ ਸੀ| ਪਾਇਲਟ ਨੇ ਕਿਹਾ ਕਿ ਉਸ ਨਾਲ ਉਸਦੀ ਧੀ, ਦੋਹਤਾ ਅਤੇ ਪੋਤਾ ਜਾ ਰਹੇ ਸਨ ਅਤੇ ਜੇਕਰ ਉਹ ਸਹੀ ਫੈਸਲਾ ਨਾ ਲੈਂਦਾ ਤਾਂ ਕੋਈ ਵੀ ਅਣਹੋਣੀ ਵਾਪਰ ਸਕਦੀ ਸੀ|
ਉਸਨੇ ‘ਸਿਡਨੀ ਰਾਇਲ ਰਾਸ਼ਟਰੀ ਪਾਰਕ’ ਵਿੱਚ ਹੈਲੀਕਾਪਟਰ ਨੂੰ ਜ਼ਮੀਨ ਤੇ ਉਤਾਰਿਆ| ਜਿੱਥੇ ਹੈਲੀਕਾਪਟਰ ਉਤਾਰਿਆ ਗਿਆ ਉਹ ਇਕ ਸੰਘਣਾ ਜੰਗਲ ਸੀ|  ਉਸ ਨੇ ਕਿਹਾ ਕਿ ਸਾਡੀ ਖੁਸ਼ ਕਿਸਮਤੀ ਸੀ ਜੋ ਕੋਈ ਅਣਹੋਣੀ ਦੁਰਘਟਨਾ ਨਹੀਂ ਵਾਪਰੀ| ਉਸ ਵੱਲੋਂ ਫੋਨ ਕਰਕੇ ਐਮਰਜੈਂਸੀ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਕ ਹੋਰ ਹੈਲੀਕਾਪਟਰ ਉਨ੍ਹਾਂ ਦੀ ਮਦਦ ਲਈ ਭੇਜਿਆ ਗਿਆ| ਇਨ੍ਹਾਂ ਸਾਰਿਆਂ ਦੇ ਸਰੀਰ ਤੇ ਛੋਟੇ ਜਿਹੇ ਜ਼ਖਮਾਂ ਦੇ ਨਿਸ਼ਾਨ ਹਨ| ਇਸ ਲਈ ਇਨ੍ਹਾਂ ਨੂੰ ਹਸਪਤਾਲ ਜਾਣ ਦੀ ਵੀ ਲੋੜ ਨਹੀਂ ਪਈ| ਪਾਇਲਟ ਨੇ ਕਿਹਾ ਕਿ ਉਸਦਾ 35 ਸਕਿੰਟਾਂ ਵਿੱਚ ਲਿਆ ਗਿਆ ਫੈਸਲਾ ਗਲਤ ਵੀ ਹੋ ਸਕਦਾ ਸੀ ਪਰ ਚੰਗਾ ਹੈ ਕਿ ਅਜਿਹਾ ਨਹੀਂ ਹੋਇਆ ਅਤੇ ਉਹ ਆਪਣੇ ਪਰਿਵਾਰ ਨਾਲ       ਹੈ|

Leave a Reply

Your email address will not be published. Required fields are marked *