ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਚੰਡੀਗੜ੍ਹ ਪੁਲੀਸ ਨੇ ਚਲਾਈ ਵਿਸ਼ੇਸ਼ ਮੁਹਿੰਮ, 9 ਵਿਅਕਤੀ ਕਾਬੂ

ਚੰਡੀਗੜ੍ਹ, 23 ਫਰਵਰੀ (ਸ.ਬ.) ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਮੁਹਿੰਮ ਚਲਾ ਕੇ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ| ਇਸ ਸੰਬੰਧੀ ਥਾਣਾ ਸੈਕਟਰ 11 ਦੇ ਖੇਤਰ ਵਿੱਚ ਗੁਰਦਿਆਲ ਸਿੰਘ, ਪਰਦੀਪ ਅਤੇ ਰਾਕੇਸ਼ ਕੁਮਾਰ ਥਾਣਾ ਸੈਕਟਰ 17 ਦੇ ਖੇਤਰ ਵਿੱਚ ਗੁਰਦੀਪ ਸਿੰਘ, ਗੰਭੀਰ ਅਤੇ ਮਨਜੀਤ ਯਾਦਵ, ਥਾਣਾ ਸੈਕਟਰ 26 ਦੇ               ਖੇਤਰ ਵਿੱਚ ਮੁਹੰਮਦ ਤਾਜਿਰ ਅਤੇ ਮਨੀਮਾਜਰਾ ਖੇਤਰ ਤੋਂ 2 ਵਿਅਕਤੀਆਂ ਦੀਪਕ ਅਤੇ ਵਿਵੇਕ ਨੂੰ ਜਨਤਕ ਥਾਵਾਂ ਤੋਂ ਸ਼ਰਾਬ ਪੀਂਦਿਆਂ ਕਾਬੂ ਕੀਤਾ ਹੈ| ਇਸ ਸੰਬੰਧੀ ਚੰਡੀਗੜ੍ਹ ਪੁਲੀਸ ਵਲੋਂ ਇਹਨਾਂ ਵਿਅਕਤੀਆਂ ਦੇ ਖਿਲਾਫ ਐਕਸਾਈਜ ਐਕਟ ਦੀ ਧਾਰਾ 68-1-14 ਅਧੀਨ ਵੱਖਰੇ ਮਾਮਲੇ ਦਰਜ ਕੀਤੇ ਹਨ|

Leave a Reply

Your email address will not be published. Required fields are marked *