ਜਨਤਕ ਸਥਾਨ ਤੇ ਸਿਗਰਟ ਪੀਣ ਵਾਲਿਆਂ ਤੇ ਲੱਗੇਗਾ ਜ਼ੁਰਮਾਨਾ

ਰਾਏਪੁਰ,  6 ਜਨਵਰੀ (ਸ.ਬ.) ਜਨਤਕ ਸਥਾਨਾਂ ਤੇ ਸਿਗਰਟ ਪੀਣ ਵਾਲਿਆਂ ਤੇ ਹੁਣ ਸਿਹਤ ਵਿਭਾਗ ਸਖਤ ਕਾਰਵਾਈ ਕਰੇਗਾ| ਸ਼ਾਸਨ ਤੋਂ ਹੁਕਮ ਜਾਰੀ ਹੋਣ ਤੋਂ ਬਾਅਦ ਟੀਮ ਬਣਾ ਕੇ ਸਖਤੀ ਦੀ ਤਿਆਰੀ ਚੱਲ ਰਹੀ ਹੈ| ਸਿਹਤ ਸੰਚਾਲਕ ਆਰ. ਪ੍ਰਸੰਨਾ ਨੇ ਇਹ ਜਾਣਕਾਰੀ ਦਿੱਤੀ| ਸਿਹਤ ਸੰਚਾਲਕ ਨੇ ਦੱਸਿਆ ਕਿ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਤਹਿਤ ਕੋਟਪਾ ਐਕਟ 2003 ਦੇ ਉਲੰਘਣ ਕਰਨ ਦੇ ਮਾਮਲੇ ਵਿੱਚ ਜ਼ੁਰਮਾਨਾ ਅਤੇ ਦੰਡ ਦੇਣ ਵਾਲੀ ਕਾਰਵਾਈ ਹੋਵੇਗੀ|
ਸੂਬਾ ਸਾਸ਼ਨ ਨੇ ਇਸ ਲਈ ਹੁਕਮ ਜਾਰੀ ਕਰ ਦਿੱਤਾ ਹੈ| ਜਨਤਕ ਸਥਾਨਾਂ ਤੇ ਸਿਗਰਟ ਪੀਣ ਤੇ ਰੋਕ ਲਈ ਉਥੇ ਮੌਜੂਦ ਅਦਾਰਿਆਂ ਅਤੇ ਕਾਰਜ ਸਥਾਨਾਂ ਤੇ ਸਿਗਰਟ ਮਨਾਹੀ ਦਾ ਬੋਰਡ ਲਗਾਉਣਾ ਲਾਜ਼ਮੀ ਤੈਅ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ| ਸਿਹਤ ਸੰਚਾਲਕ ਮੁਤਾਬਕ ਨਿਰਦੇਸ਼ ਦਾ ਪਾਲਨ ਨਾ ਕਰਨ ਵਾਲਿਆਂ ਤੋਂ 200 ਰੁਪਏ ਤੱਕ ਦਾ ਜ਼ੁਰਮਾਨਾ ਵਸੂਲਿਆ ਜਾਵੇਗਾ|

Leave a Reply

Your email address will not be published. Required fields are marked *