ਜਨਤਾ ਦਲ ਯੂ ਦੀ ਪ੍ਰਧਾਨਗੀ ਛੱਡਣ ਦਾ ਨੀਤੀਸ਼ ਕੁਮਾਰ ਦਾ ਫੈਸਲਾ ਕਿੰਨਾ ਕੁ ਸਹੀ


ਜਨਤਾ ਦਲ ( ਯੂਨਾਈਟਿਡ) (ਜਦ-ਯੂ) ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਨੀਤੀਸ਼ ਕੁਮਾਰ ਨੇ ਪ੍ਰਧਾਨ ਦਾ ਅਹੁਦਾ ਛੱਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਸਾਏ ਦੀ ਤਰ੍ਹਾਂ ਨਾਲ ਰਹਿਣ ਵਾਲੇ ਰਾਮਚੰਦਰ ਪ੍ਰਸਾਦ ਸਿੰਘ (ਆਰਸੀਪੀ ਸਿੰਘ) ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ। ਮਤਲਬ ਪਾਰਟੀ ਵਿੱਚ ਨੰਬਰ ਦੋ ਕੌਣ ਹੈ ਅਤੇ ਨੀਤੀਸ਼ ਤੋਂ ਬਾਅਦ ਕਿਸ ਨੂੰ ਪਾਰਟੀ ਦੀ ਗੱਦੀ ਮਿਲੇਗੀ; ਇਸ ਕਿਆਸਬਾਜੀ ਉੱਤੇ ਵਿਰਾਮ ਲੱਗ ਗਿਆ ਹੈ। ਆਰ ਸੀ ਪੀ ਜਦ-ਯੂ ਦੇ ਚੌਥੇ ਪ੍ਰਧਾਨ ਬਣੇ ਹਨ। ਉਨ੍ਹਾਂ ਨੂੰ ਪਹਿਲਾਂ ਇਸ ਅਹੁਦੇ ਤੇ ਜਾਰਜ ਫਰਨਾਡਿਸ, ਸ਼ਰਦ ਯਾਦਵ ਅਤੇ ਨੀਤੀਸ਼ ਕੁਮਾਰ ਸਨ।
ਅਜਿਹੇ ਸਮੇਂ ਵਿੱਚ ਨੀਤੀਸ਼ ਦਾ ਪ੍ਰਧਾਨ ਦਾ ਅਹੁਦਾ ਛੱਡਣਾ ਇਹੀ ਦਰਸ਼ਾਉਂਦਾ ਹੈ ਕਿ ਉਹ ਹੁਣ ਪਾਰਟੀ ਦੇ ਪ੍ਰਚਾਰ-ਪ੍ਰਸਾਰ ਵਿੱਚ ਜ਼ਿਆਦਾ ਜੀ-ਜਾਨ ਨਾਲ ਜੁਟਣ ਦਾ ਮਨ ਬਣਾ ਚੁੱਕੇ ਹਨ। ਇਸ ਬਾਰੇ ਖੁਦ ਨੀਤੀਸ਼ ਨੇ ਕਿਹਾ ਵੀ ਕਿ ਉਹ ਦੋ ਅਹੁਦਿਆਂ ਤੇ ਰਹਿਣ ਦੇ ਕਾਰਨ ਪਾਰਟੀ ਨੂੰ ਲੋੜੀਂਦਾ ਸਮਾਂ ਨਹੀਂ ਦੇ ਪਾ ਰਹੇ ਸਨ। ਇਸ ਲਈ ਇਹ ਜਰੂਰੀ ਸੀ ਕਿ ਪਾਰਟੀ ਦੀ ਜੱਥੇਬੰਧਕ ਤਾਕਤ ਵਿੱਚ ਵਾਧਾ ਕਰਨ ਲਈ ਸਰਗਰਮੀਆਂ ਵਧਾਈਆਂ ਜਾਣ ਅਤੇਰਾਸ਼ਟਰੀ ਪੱਧਰ ਤੇ ਇਸਦੀ ਸਾਖ ਅਤੇ ਮਜਬੂਤੀ ਵਧਾਉਣ ਲਈ ਕੰਮ ਕੀਤਾ ਜਾਵੇ। ਇਸ ਟੀਚੇ ਨੂੰ ਹਾਸਿਲ ਕਰਨ ਲਈ ਪਾਰਟੀ ਦੀ ਕਮਾਨ ਕਿਸੇ ਹੋਰ ਨੂੰ ਸੌਂਪਨਾ ਬਿਲਕੁੱਲ ਠੀਕ ਫ਼ੈਸਲਾ ਹੈ।
ਬਿਹਾਰ ਵਿਧਾਨਸਭਾ ਚੋਣਾਂ ਤੋਂ ਬਾਅਦ ਇਸ ਗੱਲ ਦੀ ਬਹਿਸ ਤੇਜ ਹੋ ਗਈ ਹੈ ਕਿ ਰਾਜ ਦੀ ਸਿਆਸਤ ਵਿੱਚ ਵੱਡਾ ਭਰਾ ਕੌਣ ਹੈ? ਹਾਲਾਂਕਿ ਜਦ-ਯੂ ਨੂੰ ਭਾਜਪਾ ਦੇ ਮੁਕਾਬਲੇ ਕਾਫੀ ਘੱਟ ਸੀਟਾਂ ਤੇ ਜਿੱਤ ਹਾਸਲ ਹੋਈ ਹੈ ਅਤੇ ਇਸਦੇ ਨਾਲ ਹੀ ਇਹ ਬਹਿਸ ਵੀ ਜੋਰ ਫੜ ਗਈ ਹੈ ਕਿ ਕੀ ਹੁਣੇ ਵੀ ਜਦ-ਯੂ ਬਿਹਾਰ ਵਿੱਚ ਵੱਡੇ ਭਰਾ ਦੀ ਭੂਮਿਕਾ ਵਿੱਚ ਹੈ।
ਦੂਜੀ ਅਹਿਮ ਗੱਲ ਇਹ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਜਿਸ ਤਰ੍ਹਾਂ ਭਾਜਪਾ ਨੇ ਜਦ-ਯੂ ਦੇ ਕੁਲ 7 ਵਿੱਚੋਂ 6 ਵਿਧਾਇਕਾਂ ਨੂੰ ਆਪਣੇ ਪਾਲੇ ਵਿੱਚ ਕਰ ਲਿਆ, ਉਸ ਨਾਲ ਜਦ-ਯੂ ਦੇ ਆਗੂਆਂ ਵਿੱਚ ਕਾਫੀ ਗੁੱਸਾ ਹੈ। ਕਹਿ ਸਕਦੇ ਹਾਂ ਕਿ ਭਾਜਪਾ ਦੀ ਪੂਰੀ ਕਾਰਜਸ਼ੈਲੀ ਅਤੇ ਐਕਸ਼ਨ ਤੇ ਜਦ-ਯੂ ਦੀ ਪੈਨੀ ਨਜ਼ਰ ਹੈ। ਜਿੱਥੇ ਤੱਕ ਗੱਲ ਆਰ ਸੀ ਪੀ ਸਿੰਘ ਦੀ ਹੈ ਤਾਂ ਉਹ ਬੇਸ਼ੱਕ ਰਾਜ ਸਭਾ ਸਾਂਸਦ ਹਨ, ਪਰ ਚੋਣ ਲੜਣ ਜਾਂ ਲੜਾਊਣ ਦੇ ਮਾਮਲੇ ਵਿੰਚਉਹ ਕਮਜੋਰ ਹਨ। ਉਂਝ ਉਨ੍ਹਾਂ ਦੀ ਸੰਗਠਨਿਕ ਸਮਰੱਥਾ ਬਿਹਤਰ ਹੈ ਅਤੇ ਇਸ ਦਾ ਫਾਇਦਾ ਉਨ੍ਹਾਂ ਨੂੰ ਮਿਲਿਆ ਵੀ ਹੈ। ਉਨ੍ਹਾਂ ਦੇ ਸਮਰਥਨ ਵਿੱਚ ਆਉਣ ਵਾਲੀ ਦੂਜੀ ਗੱਲ ਇਹ ਹੈ ਕਿ ਉਹ ਨੀਤੀਸ਼ ਦੀ ਹੀ ਕੁਰਮੀ ਜਾਤੀ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਹੀ ਇਲਾਕੇ ਤੋਂ ਵੀ ਹਨ। ਕਿਹਾ ਜਾ ਸਕਦਾ ਹੈ ਕਿ ਨੀਤੀਸ਼ ਨੇ ਕੋਇਰੀ-ਕੁਰਮੀ ਵੋਟ ਬੈਂਕ-ਜੋ ਕਿ ਉਨ੍ਹਾਂ ਦਾ ਮੂਲ ਵੋਟ ਬੈਂਕ ਹੈ, ਨੂੰ ਬਚਾਉਣ ਲਈ ਆਰ ਸੀ ਪੀ ਨੂੰ ਆਪਣਾ ਵਾਰਿਸ ਬਣਾਇਆ। ਇਹਨਾਂ ਸਾਰੀਆਂ ਕਾਰਵਾਈਆਂ ਦੇ ਵਿਚਕਾਰ ਸਿਆਸੀ ਪਾਰਾ ਵੀ ਗਰਮਾ ਗਿਆ ਹੈ। ਜਿਸ ਤਰ੍ਹਾਂ ਅਰੁਣਾਚਲ ਦੀ ਘਟਨਾ ਨੂੰ ਲੈ ਕੇ ਜਦ-ਯੂ ਨੇ ਨਾਰਾਜਗੀ ਜਾਹਿਰ ਕੀਤੀ ਹੈ। ਨਾਲ ਹੀ ਲਵ ਜਿਹਾਦ ਨੂੰ ਲੈ ਕੇ ਜਦ-ਯੂ ਦੇ ਤਿੱਖੇ ਤੇਵਰ ਕਿਤੇ ਨਾ ਕਿਤੇ ਗਠਜੋੜ ਧਰਮ ਦਾ ਸਵਾਦ ਕਸੈਾ ਕਰ ਸਕਦੇ ਹਨ। ਵੇਖਣਾ ਹੋਵੇਗਾ, ਪ੍ਰਧਾਨ ਦੇ ਅਹੁਦੇ ਤੋਂ ਮੁਕਤ ਹੋਣ ਤੋਂ ਬਾਅਦ ਨੀਤੀਸ਼ ਦਾ ਅਗਲਾ ਕਦਮ ਕੀ ਹੁੰਦਾ ਹੈ।
ਹਰੀਸ਼ ਯਾਦਵ

Leave a Reply

Your email address will not be published. Required fields are marked *