ਜਨਤਾ ਦਲ ਯੂ ਪੰਜਾਬ ਦੇ ਆਗੂਆਂ ਵਲੋਂ ਨਿਤੀਸ਼ ਕੁਮਾਰ ਦਾ ਸਮਰਥਨ

ਜਲੰਧਰ, 28 ਜੂਨ (ਸ. ਬ.) ਜਨਤਾ ਦਲ ਯੂ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਵਲੋਂ ਰਾਸ਼ਟਰਪਤੀ ਦੀ ਚੋਣ ਲਈ ਸ੍ਰੀ ਰਾਮ ਨਾਥ ਕੋਵਿੰਦ ਦੀ ਹਮਾਇਤ  ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ|
ਅੱਜ ਇਕ ਬਿਆਨ ਵਿਚ ਜਨਤਾ ਦਲ ਯੂ ਦੇ ਆਗੂ ਜਸਪਾਲ ਸਿੰਘ ਕਪੂਰ, ਓਮ ਪ੍ਰਕਾਸ਼ ਖੇਮਕਰਨੀ, ਜਤਿੰਦਰ ਮੋਹਨ , ਵਿਨੋਦ ਬਾਲਮੀਕੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਦੂਰ ਅੰਦੇਸੀ ਤੋਂ ਕੰਮ ਲੈਂਦਿਆਂ ਹੀ ਸ੍ਰੀ ਕੋਵਿੰਦ ਦਾ ਰਾਸ਼ਟਰਪਤੀ ਦੀ ਚੋਣ ਵਿਚ ਸਮਰਥਣ ਕੀਤਾ ਹੈ| ਉਹਨਾਂ ਕਿਹਾ ਕਿ ਜਨਤਾ ਦਲ ਯੂ ਨਾਲ ਮਿਲ ਕੇ ਹੀ ਕਾਂਗਰਸ ਕੋਈ ਚੋਣ ਜਿਤ ਸਕਦੀ ਹੈ ਨਹੀਂ ਤਾਂ ਹਰ ਚੋਣ ਵਿਚ ਹੀ ਉਸਦਾ ਦਿਲੀ ਵਰਗਾ ਹਾਲ ਹੋਵੇਗਾ|

Leave a Reply

Your email address will not be published. Required fields are marked *