ਜਨਤਾ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਦੇਸ਼ ਦੇ ਰਾਜਨੇਤਾ ਅਤੇ ਸਰਕਾਰਾਂ

ਹਿੰਦੁਸਤਾਨ ਦੀ ਰਾਜਨੀਤੀ ਅਤੇ ਸਮੇਂ ਦੀਆਂ ਸਰਕਾਰਾਂ ਲੋਕਾਂ ਪ੍ਰਤੀ ਆਪਣੇ ਫਰਜਾਂ ਤੋਂ ਕੋਹਾਂ ਦੂਰ ਚੱਲੀਆਂ ਗਈਆਂ ਹਨ| ਦੇਸ਼ ਦੀ ਆਜ਼ਾਦੀ ਦਾ ਮੁੱਖ ਮਕਸਦ ਦੇਸ਼ ਵਿੱਚ ਅਨਪੜ੍ਹਤਾ, ਬੇਰੁਜਗਾਰੀ, ਭੁਖਮਰੀ ਅਤੇ ਗਰੀਬੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦ ਅਤੇ ਫਰੀਡਮ ਫਾਈਟਰ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਆਉਣ ਵਾਲੀਆਂ ਨਸਲਾਂ ਲਈ ਸੁਨਿਹਰਾ ਭਵਿੱਖ ਲੋਚਦੇ ਸਨ| ਦੇਸ਼ ਦੀ ਆਜ਼ਾਦੀ ਦੇਸ਼ ਨੂੰ ਦੋ ਹਿੱਸਿਆ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਕੇ ਪ੍ਰਾਪਤ ਤਾਂ ਹੋ ਗਈ ਪਰ ਦੇਸ਼ ਨੂੰ  ਪੇਸ਼ ਮੁਸ਼ਕਿਲਾਂ ਦਾ ਹੱਲ ਕੱਢਣ ਵਿੱਚ ਸਮੇਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਫੇਲ ਹੋਈਆਂ ਹਨ|
ਅੱਜ ਦੇਸ਼ ਦੀ ਕਰੋੜਾਂ ਆਬਾਦੀ ਗਰੀਬੀ, ਸਿਹਤ ਸੇਵਾਵਾਂ ਦੀ ਘਾਟ, ਸਿੱਖਿਆ ਦੀ ਘਾਟ ਅਤੇ ਚੰਗੇ ਰਹਿਣ ਸਹਿਣ ਤੋਂ ਵਾਂਝੀ ਹੈ| ਦੇਸ਼ ਦੀ ਆਜ਼ਾਦੀ ਤੋਂ ਬਾਅਦ ਗਰੀਬੀ ਉਸੇ ਤਰ੍ਹਾਂ ਹੀ ਪੈਰ ਪਸਾਰੀ ਬੈਠੀ ਹੈ| ਕਰੋੜਾਂ ਪੜੇ ਲਿਖੇ ਅਤੇ ਅਨਪੜ੍ਹ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ| ਨੌਜਵਾਨਾਂ ਨੂੰ  ਰੁਜਗਾਰ ਨਾ ਮਿਲਣ ਕਾਰਨ ਨੌਜਵਾਨ ਪੀੜੀ ਨਿਰਾਸ਼ਾ ਦੇ ਦੌਰ ਵਿਚੋਂ ਗੁਜਰ ਰਹੀ ਹੈ|
ਜਿਸ ਦੇਸ਼ ਦਾ ਭਵਿੱਖ (ਨੌਜਵਾਨ ਪੀੜੀ ) ਹੀ ਅੰਧਕਾਰ ਵਿੱਚ ਹੋਵੇ ਉਸ ਦੇਸ਼ ਦੇ ਭਵਿੱਖ ਬਾਰੇ ਸਵਾਲ ਤਾਂ ਉਠਣਗੇ| ਸਰਕਾਰਾਂ ਦੇਸ਼ ਦੇ ਵਸਨੀਕਾਂ ਨੂੰ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਅਤੇ ਸ਼ੁੱਧ ਭੋਜਨ ਪ੍ਰਦਾਨ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਹਨ ਸਮੇਂ ਸਮੇਂ ਤੇ ਦੇਸ਼ ਤੇ ਰਾਜ ਕਰਨ ਵਾਲੇ ਆਗੂਆਂ ਅਤੇ ਸਰਕਾਰਾਂ ਨੇ ਲੋਕਾਂ ਵਲੋਂ ਦਿੱਤੀ ਤਾਕਤ ਦਾ       ਇਸਤੇਮਾਲ ਨਿੱਜੀ ਸਵਾਰਥ ਲਈ ਕੀਤਾ, ਦੇਸ਼ ਦੇ ਲੋਕ ਦਿਨੋਂ ਦਿਨ ਗਰੀਬ ਅਤੇ ਬੇਰੁਜਗਾਰ ਹੋ ਰਹੇ ਹਨ ਪਰ ਰਾਜਨੇਤਾ ਲਗਤਾਰ ਮਾਲੋ ਮਾਲ ਹੋਏ ਹਨ| ਜਿਥੇ ਦੇਸ਼ ਦੇ ਵੱਡੀ ਗਿਣਤੀ ਆਬਾਦੀ ਆਰਥਿਕ ਸੰਕਟ ਵਿਚੋਂ ਲੰਘ ਰਹੀ ਹੈ|  ਉਥੇ ਹੀ ਰਾਜਨੇਤਾਵਾਂ ਦੀ ਜਾਇਦਾਦ ਹਜਾਰਾਂ ਗੁਣਾਂ ਵੱਧ ਗਈ ਹੈ| ਇਕ ਵਾਰ ਸੱਤਾ ਵਿੱਚ ਆਏ ਰਾਜਨੇਤਾ ਦੀਆਂ ਪੀੜੀਆਂ ਸਰਮਾਏਦਾਰ ਹੋ ਜਾਂਦੀਆਂ ਹਨ| ਪਰ    ਦੇਸ਼ ਦੀ ਜਨਤਾਂ ਜੋ ਇਹਨਾਂ ਰਾਜਨੇਤਾਵਾਂ ਨੂੰ ਸੱਤਾ ਤੇ ਬਿਠਾਉਂਦੀ ਹੈ ਉਸ ਦੀ ਹਾਲਤ ਦਾ ਰਾਜਨੇਤਾ ਕਦੇ ਧਿਆਨ ਨਹੀਂ ਰੱਖਦੇ| ਸਿਰਫ ਵੋਟਾਂ ਦੇ ਲਈ ਗਰੀਬਾਂ ਨੂੰ ਮੁਫਤ ਰਾਸ਼ਨ ਅਤੇ ਹੋਰ ਸਹੂਲਤਾਂਦੇ ਨਾ ਤੇ ਉਹਨਾਂ ਦੀ ਲਾਚਾਰੀ ਦਾ ਸਿਆਸੀ ਲਾਭ ਹੀ ਲਿਆ ਜਾ ਰਿਹਾ ਹੈ| ਜ਼ਰੂਰਤ ਹੈ ਦੇਸ਼ ਦੇ ਰਾਜਨੇਤਾ ਨਿੱਜੀ ਲਾਭ ਦੀ ਖਾਤਰ  ਦੇਸ਼ ਅਤੇ     ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨਾ ਬੰਦ ਕਰਨ|
ਲੋਕਾਂ ਨੇ ਕਾਂਗਰਸ ਤੋਂ ਦੁਖੀ ਹੋ ਕੇ ਕਈ ਹੋਰ ਸਰਕਾਰਾਂ ਵੀ ਤਾਕਤ ਵਿੱਚ ਲਿਆਂਦੀਆਂ ਸਨ| ਪਰ ਜਿੰਨੇ ਵੀ ਰਾਜਨੇਤਾ ਵੱਖ- ਵੱਖ ਪਾਰਟੀਆਂ ਦੇ ਰੂਪ ਵਿੱਚ ਅੱਗੇ ਆਏ ਉਹਨਾਂ ਸਾਰਿਆਂ ਨੂੰ ਵੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ 70 ਸਾਲਾਂ ਤੋਂ ਦੇਸ਼ ਤੇ ਵੱਖ -ਵੱਖ ਪਾਰਟੀਆਂ ਦੇ ਰਾਜਨੇਤਾ ਨਿੱਜੀ ਹਿੱਤਾਂ ਲਈ ਹੀ ਲੜਦੇ ਰਹੇ ਅਤੇ ਦੇਸ਼ ਪਹਿਲਾਂ ਨਾਲੋਂ ਵੱਧ ਗੁਰਬਤ ਵੱਲ ਚਲਾ ਗਿਆ ਅੱਜ ਬੇਰੁਜਗਾਰੀ ਭਰਿਸ਼ਟਾਚਾਰ ਭਾਈ ਭਤੀਜਾ ਵਾਦ ਮਿਲਾਵਟ ਖੋਰੀ ਧਾਰਮਿਕ ਅਸਹਿਨਸ਼ੀਲਤਾ ਵਰਗੀਆਂ ਬਿਮਾਰੀ ਸਾਡੇ ਨਿਰੋਏ ਸਮਾਜ ਨੂੰ ਖਾ ਰਹੀਆਂ ਹਨ ਜੋ ਸਿਰਫ ਤੇ ਸਿਰਫ ਸਾਡੇ ਰਾਜਨੇਤਾਵਾਂ ਦੇ ਸੁਆਰਥੀ ਅਤੇ ਨਿੱਜ ਪ੍ਰਸਤੀ ਦੀ ਦੇਣ ਹੈ| ਪਰ ਲਗਦਾ ਨਹੀਂ ਹੈ ਕਿ ਇਹ ਲਾਲਚ ਅਤੇ ਹੰਕਾਰ ਵਿੱਚ ਗ੍ਰਸਤ ਰਾਜਨੇਤਾ ਕਦੇ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਕਦੇ ਦੇਸ਼ ਅਤੇ    ਦੇਸ਼ ਵਾਸੀਆਂ ਬਾਰੇ ਸੋਚਣਗੇ|
ਭਗਵੰਤ ਸਿੰਘ ਬੇਦੀ

Leave a Reply

Your email address will not be published. Required fields are marked *