ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ

ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲ ਬਣਾਉਣਾ ਚਾਹੀਦਾ ਹੈ : ਕੌਂਸਲਰ ਜਸਪ੍ਰੀਤ ਕੌਰ ਮੁਹਾਲੀ
ਐਸ ਏ ਐਸ ਨਗਰ, 3 ਸਤੰਬਰ (ਆਰ ਪੀ ਵਾਲੀਆ) ਸ੍ਰੀ ਰਾਧਾ ਕ੍ਰਿਸ਼ਨ ਮੰਦਿਰ, ਫੇਜ਼-2 ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ| ਸਵੇਰ ਤੋਂ ਹੀ ਮੰਦਰ ਵਿੱਚ ਪੂਜਾ ਪਾਠ ਆਰੰਭ ਹੋ ਗਏ ਅਤੇ ਸ਼ਰਧਾਲੂਆਂ ਨੇ ਨਤ ਮਸਤਕ ਹੋ ਕੇ ਪੂਜਾ ਪਾਠ ਕੀਤੀ| ਇਸ ਮੌਕੇ ਸਥਾਨਕ ਕੌਂਸਲਰ ਸ੍ਰੀਮਤੀ ਜਸਪ੍ਰੀਤ ਕੌਰ ਮੁਹਾਲੀ ਅਤੇ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਉਨ੍ਹਾਂਨੇ ਮੰਦਿਰ ਦੇ ਪ੍ਰਬੰਧਕਾਂ ਨਾਲ ਝੰਡੇ ਦੀ ਰਸਮ ਅਦਾ ਕੀਤੀ| ਇਸ ਮੌਕੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲ ਬਣਾਉਣਾ ਚਾਹੀਦਾ ਹੈ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ| ਇਸ ਮੌਕੇ ਸੰਗਤਾਂ ਨੇ ਸ਼ਬਦ ਗਾਇਨ ਵਿੱਚ ਹਿੱਸਾ ਲਿਆ ਅਤੇ ਸ਼ਾਮ ਨੂੰ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ|
ਸ੍ਰੀ ਰਾਧਾ ਕ੍ਰਿਸ਼ਨ ਮੰਦਰ ਅਤੇ ਧਰਮਸ਼ਾਲਾ ਸਭਾ ਫੇਜ 2 ਮੰਦਰ ਕਮੇਟੀ ਦੇ ਪ੍ਰਧਾਨ ਪਵਨ ਸ਼ਰਮਾ ਨੇ ਦਸਿਆ ਕਿ ਇਸ ਮੌਕੇ ਮੰਦਰ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ ਅਤੇ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਗਈ| ਮੰਦਰ ਵਿਚ ਸਾਰਾ ਦਿਨ ਸ਼ਰਧਾਲੂ ਨਤਮਸਤਕ ਹੁੰਦੇ ਰਹੇ| ਇਸ ਮੌਕੇ ਕੌਂਸਲਰ ਆਰ ਪੀ ਸ਼ਰਮਾ ਨੇ ਕਿਹਾ ਕਿ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਸਾਰੇ ਵਰਗਾਂ ਲਈ ਸਨ ਅਤੇ ਸਾਨੂੰ ਸਭ ਨੂੰ ਉਸ ਉਪਰ ਅਮਲ ਕਰਨਾ ਚਾਹੀਦਾ ਹੈ| ਇਸ ਮੌਕੇ ਮੰਦਰ ਕਮੇਟੀ ਦੇ ਆਗੂ ਦੇਵੇਂਦਰ, ਪ੍ਰਦੀਪ ਕੁਮਾਰ, ਕੁਲਦੀਪ, ਦੀਪਕ ਸ਼ਰਮਾ, ਕੇਵਲ ਕ੍ਰਿਸਨ, ਇੰਦਰ ਰਾਜ ਸਰੀਨ ਵੀ ਮੌਜੂਦ ਸਨ| ਇਸ ਮੌਕੇ ਮੰਦਰ ਦੇ ਪ੍ਰਧਾਨ ਪਵਨ ਸ਼ਰਮਾ, ਜਨਰਲ ਸਕੱਤਰ ਦਵਿੰਦਰ ਰਾਏ, ਪ੍ਰਦੀਪ ਕੁਮਾਰ, ਸੂਰਜ ਸ਼ਰਮਾ, ਮਦਨ ਲਾਲ, ਸ੍ਰੀਮਤੀ ਕਾਂਤਾ ਰਾਣੀ, ਪੂਜਾ ਸ਼ਰਮਾ, ਸ਼ੀਲਾ ਕਾਲੜਾ, ਕੁਲਦੀਪ ਭਾਰਦਵਾਜ, ਜਸਪਾਲ ਸਿੰਘ, ਸ਼ਾਮ ਲਾਲ ਜ਼ਿੰਦਲ, ਐਨ.ਕੇ. ਸਰੀਨ, ਆਰ.ਐਨ. ਕਾਲੜਾ, ਦੀਪਕ ਸ਼ਰਮਾ, ਕੇ. ਕੇ. ਵਰਮਾ, ਬਲਦੇਵ ਕੁਮਾਰ, ਵਿਦਿਆ ਦੇਵੀ, ਪੰਡਿਤ ਦੁਰਗਾ ਪ੍ਰਸ਼ਾਦ, ਸ੍ਰੀਮਤੀ ਨੀਲਮ, ਰਾਜਕੁਮਾਰੀ, ਵਿਜੇ ਪਾਠਕ, ਅਨਿਲ ਕੁਮਾਰ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *