ਜਨਮ ਅਸ਼ਟਮੀ ਦੇ ਮੌਕੇ ਪ੍ਰਭਾਤ ਫੇਰੀ ਕੱਢੀ

ਐਸ. ਏ. ਐਸ ਨਗਰ, 1 ਸਤੰਬਰ (ਸ.ਬ.) ਸ੍ਰੀ ਹਰਿ ਮੰਦਰ ਫੇਜ਼-5 ਮੁਹਾਲੀ ਵਿੱਚ ਜਨਮ ਅਸ਼ਟਮੀ ਦੇ ਮੌਕੇ ਪ੍ਰਭਾਤ ਫੇਰੀ ਕੱਢੀ ਗਈ| ਪ੍ਰਭਾਤ ਫੇਰੀ ਸਵੇਰੇ 4.30 ਵਜੇ ਸ਼ੁਰੂ ਹੋ ਕੇ ਫੇਜ਼-5 ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਵਾਪਿਸ ਮੰਦਰ ਵਿੱਚ ਆ ਕੇ ਸਮਾਪਤ ਹੋਈ| ਮੰਦਰ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਇਸ ਮੰਦਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ| ਇਸ ਮੌਕੇ ਸ੍ਰੀ ਐਸ. ਕੇ ਸੱਚਦੇਵਾ, ਕਿਸ਼ੋਰੀ ਲਾਲ, ਰਾਮ ਅਵਤਾਰ ਸ਼ਰਮਾ, ਮਾਇਆ ਰਾਮ, ਹੰਸ ਰਾਜ ਖੁਰਾਣਾ, ਸੁਖਰਾਮ ਧਿਮਾਨ, ਸ਼ਿਆਮ ਬਿਹਾਰੀ ਅਤੇ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਿਰ ਸੀ|

Leave a Reply

Your email address will not be published. Required fields are marked *