ਜਨਮ ਅਸ਼ਟਮੀ ਮੌਕੇ ਵੱਖ-ਵੱਖ ਥਾਈ ਹੋਏ ਸਮਾਗਮ
ਐਸ.ਏ.ਐਸ.ਨਗਰ, 12 ਅਗਸਤ (ਸ.ਬ.) ਜਨਅਸ਼ਟਮੀ ਦਾ ਤਿਉਹਾਰ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿੱਚ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਣਾਇਆ ਗਿਆ| ਇਸ ਦੌਰਾਨ ਸ਼ਹਿਰ ਦੇ ਮੰਦਰਾਂ ਦੀ ਵਿਸ਼ੇਸ਼ ਸਜਾਵਟ ਕੀਤੀ ਗਈ ਅਤੇ ਸਾਰਾ ਦਿਨ ਸ਼ਰਧਾਲੂਆਂ ਵਲੋਂ ਪੂਜਾ ਕੀਤੀ ਗਈ|
ਸਥਾਨਕ ਫੇਜ਼ 2 ਦੇ ਰਾਧਾ ਕ੍ਰਿਸ਼ਨ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਓਹਾਰ ਪ੍ਰਸ਼ਾਸ਼ਨਿਕ ਦਿਸ਼ਾ ਨਿਰਦੇਸ਼ਾ ਤਹਿਤ ਪੂਰੀ ਸਾਵਧਾਨੀ ਨਾਲ ਮਨਾਇਆ ਗਿਆ| ਇਸ ਮੌਕੇ ਮੰਦਰ ਵਿੱਚ ਸ੍ਰੀ ਕ੍ਰਿਸ਼ਨ ਲਈ ਵਿਸ਼ੇਸ਼ ਝੂਲਾ ਲਗਾਇਆ ਗਿਆ| ਇਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਮਨਮੋਹਨ ਸਿੰਘ ਦਾਦਾ ਸਾਬਕਾ ਮੰਦਰ ਪ੍ਰਧਾਨ ਵਲੋਂ ਅਦਾ ਕੀਤੀ ਗਈ| ਇਸ ਦੌਰਾਨ ਵਿਸ਼ੇਸ਼ ਤੌਰ ਤੇ ਮੰਦਰ ਦੇ ਮੁੱਖ ਦਰਵਾਜੇ ਅੱਗੇ ਚੌਂਕੀਦਾਰ ਦੀ ਡਿਊਟੀ ਲਗਾਈ ਗਈ ਤਾਂ ਜੋ ਮੰਦਰ ਵਿੱਚ ਆਉਣ ਵਾਲੀ ਸੰਗਤ ਦੇ ਹੱਥ ਸੈਨੇਟਾਈਜ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਮਾਸਕ ਪਾਉਣ ਦੀ ਹਿਦਾਇਤ ਵੀ ਦਿੱਤੀ ਜਾਵੇ| ਇਸ ਦੌਰਾਨ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਪ੍ਰਸ਼ਾਦ ਨੂੰ ਸਿਰਫ ਇੱਕ ਥਾਂ ਤੇ ਰੱਖ ਕੇ ਹੀ ਵੰਡਿਆ ਜਾ ਰਿਹਾ ਸੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਦਰ ਦੇ ਪ੍ਰਧਾਨ ਪਵਨ ਸ਼ਰਮਾ, ਪ੍ਰੰਬਧਕ ਸਕੱਤਰ ਦੀਪਕ ਸ਼ਰਮਾ, ਦਵਿੰਦਰ ਰਾਏ ਸਕੱਤਰ, ਕੇ.ਕੇ. ਵਰਮਾ, ਸੂਰਜ ਸ਼ਰਮਾ, ਮਹਿਲਾ ਮੰਡਲ ਦੀ ਪ੍ਰਧਾਨ ਵਿਦਿਆ ਦੇਵੀ ਅਤੇ ਕਾਂਤਾ ਦੇਵੀ ਹਾਜਿਰ ਸਨ|
ਇਸ ਦੌਰਾਨ ਸਥਾਨਕ ਫੇਜ਼ 3ਬੀ1 ਦੇ ਵੈਸ਼ਣੋ ਮਾਤਾ ਮੰਦਰ ਵਿੱਚ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਸ਼੍ਰੀ ਐਨ.ਕੇ. ਮਰਵਾਹਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕੌਂਸਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ| ਇਸ ਮੌਕੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪ੍ਰਸ਼ਾਸਨਿਕ ਦਿਸ਼ਾ ਨਿਰਦੇਸ਼ਾ ਦੀ ਵੀ ਪਾਲਣਾ ਕੀਤੀ ਗਈ| ਇਸ ਮੌਕੇ ਸਾਢੇ ਸੱਤ ਮਰਲਾ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ1 ਦੇ ਚੇਅਰਮੈਨ ਸ੍ਰੀ ਅਮਿਤ ਮਰਵਾਹਾ, ਮਾਤਾ ਵੈਸ਼ਣੋ ਦੇਵੀ ਮੰਦਰ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੋਨੀ, ਰਮੇਸ਼ ਸ਼ਰਮਾ, ਅਸ਼ਵਨੀ ਸੈਲੀ, ਐਸ.ਪੀ. ਮਲਹੋਤਰਾ, ਦਿਨੇਸ਼ ਸ਼ਰਮਾ, ਗੋਪੀ ਸ਼ਰਮਾ, ਅਤੁਲ ਕੁਮਾਰ, ਬੀ.ਐਸ. ਕੌਸ਼ਲ, ਓਮ ਪ੍ਰਕਾਸ਼ ਵਿਜ, ਨਵੀਨ ਸ਼ਰਮਾ ਅਤੇ ਹੋਰ ਹਾਜਿਰ ਸਨ|
ਇਸ ਦੌਰਾਨ ਹਰਿਆਵਲ ਪੰਜਾਬ ਮੁਹਾਲੀ ਵਲੋਂ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਕਨਵੀਨਰ ਸ੍ਰੀ ਬ੍ਰਿਜ ਮੋਹਨ ਜੋਸ਼ੀ ਦੀ ਅਗਵਾਈ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਫੇਜ਼ 1 ਦੇ ਏ.ਐਸ.ਆਈ. ਤਰਸੇਮ ਸਿੰਘ ਵਲੋਂ ਆਪਣੇ ਸਾਥੀ ਕਰਮਚੰਦ ਅਤੇ ਹਰਪਾਲ ਸਿੰਘ ਦੇ ਸਹਿਯੋਗ ਨਾਲ ਸ੍ਰੀ ਮਨੋਜ ਰਾਵਤ ਨੂੰ ਬੂਟੇ ਭੇਂਟ ਕੀਤੇ ਗਏ| ਇਸ ਮੌਕੇ ਏ.ਐਸ.ਆਈ. ਤਰਸੇਮ ਸਿੰਘ ਨੇ ਕਿਹਾ ਕਿ ਬੂਟੇ ਲਗਾਉਣ ਨਾਲ ਸਾਡਾ ਵਾਤਾਵਰਣ ਸਾਫ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਹੁੰਦਾ ਹੈ ਇਸ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ ਹੀ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ| ਇਸ ਦੌਰਾਨ ਗੌਰੀ ਸ਼ੰਕਰ ਸੇਵਾ ਦਲ ਗਊਸ਼ਾਲਾ ਸੈਕਟਰ 45 ਚੰਡੀਗੜ੍ਹ ਵਿੱਚ ਜਨਮਅਸ਼ਟਮੀ ਦਾ ਤਿਓਹਾਰ ਪ੍ਰਸ਼ਾਸ਼ਨਿਕ ਦਿਸ਼ਾ ਨਿਰਦੇਸ਼ਾ ਅਨੁਸਾਰ ਮਨ੍ਹਾਇਆ ਗਿਆ| ਇਸ ਮੌਕੇ ਛੋਟੇ ਬੱਚਿਆਂ ਦੇ ਰੂਪ ਵਿੱਚ ਬਣੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਵਲੋਂ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਇੰਮੀਊਨਿਟੀ ਬੂਸਟਰ ਦੀ ਹੋਮਿਓਪੈਥੀ ਦਵਾਈ ਅਤੇ ਦੇਸੀ ਗਊ ਮਾਤਾ ਦੇ ਮੂਤਰ ਨਾਲ ਗਊ ਅਮ੍ਰਿਤ ਅਰਕ ਅਤੇ ਕਪੜੇ ਦੇ ਬਣਾਏ ਹੋਏ ਮਾਸਕ ਵੰਡੇ ਗਏ| ਇਸਦੇ ਨਾਲ ਹੀ ਤੁਲਸੀ ਦੇ ਪੌਦਿਆਂ ਦੀ ਵੰਡ ਵੀ ਕੀਤੀ ਗਈ|