ਜਨਮ ਦਿਨ ਦੀ ਪਾਰਟੀ ਕਰ ਰਹੇ ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ

ਲੀਮਾ, 30 ਦਸੰਬਰ (ਸ.ਬ.) ਪੇਰੂ ਦੇ ਪੂਰਬੀ ਉਤਰੀ ਸ਼ਹਿਰ ਤਰੂਜਿੱਲੋ ਵਿਚ ਬੀਤੇ ਦਿਨੀਂ ਜਨਮਦਿਨ ਦੀ ਪਾਰਟੀ ਦੌਰਾਨ ਇਕ ਹੀ ਪਰਿਵਾਰ ਦੇ 4 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ| ਪੁਲੀਸ ਨੇ ਇਹ ਜਾਣਕਾਰੀ ਦਿੱਤੀ| ਮ੍ਰਿਤਕਾਂ ਵਿਚ 3 ਔਰਤਾਂ ਅਤੇ 1 ਪੁਰਸ਼ ਹਨ| ਇਹ ਲੋਕ ਪੇਰੂ ਦੇ ਤੀਜੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਸ਼ਹਿਰ ਦੇ ਇਕ ਘਰ ਦੇ ਗੈਰਾਜ ਵਿਚ ਤੋਮਸਾ ਰੋਬਲਸ ਨਾਂ ਦੇ ਇਕ ਵਿਅਕਤੀ ਦੇ ਜਨਮਦਿਨ ਦੀ ਪਾਰਟੀ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ| ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਵਿਚ ਰੋਬਲਸ (42) ਵੀ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਨਸ਼ੀਲੇ ਪਦਾਰਥ ਦੀ ਤਸਕਰੀ ਦੀ ਵਜ੍ਹਾ ਨਾਲ ਤਰੂਜਿੱਲੋ ਨੂੰ ਹਿੰਸਕ ਸ਼ਹਿਰ ਮੰਨਿਆ ਜਾਂਦਾ ਹੈ| ਇਹ ਸ਼ਹਿਰ ਪੇਰੂ ਦੇ ਉਨ੍ਹਾਂ ਤਿੰਨ ਸਥਾਨਾਂ ਵਿਚੋਂ ਇਕ ਹੈ, ਜਿੱਥੇ ਪੋਪ 18 ਤੋਂ 21 ਜਨਵਰੀ ਤੱਕ ਦੌਰਾ ਕਰਨਗੇ|

Leave a Reply

Your email address will not be published. Required fields are marked *