ਜਨਮ ਦਿਨ ਦੀ ਪਾਰਟੀ ਦੌਰਾਨ ਅੱਗ ਲੱਗਣ ਕਾਰਨ 5 ਦੀ ਮੌਤ ਇਕ ਜ਼ਖਮੀ

ਵਾਰਸਾ, 5 ਜਨਵਰੀ (ਸ.ਬ.) ਉੱਤਰੀ ਪੋਲੈਂਡ ਦੇ ਕੋਸਜ਼ਾਲੀਨ ਸ਼ਹਿਰ ਵਿੱਚ ਇਕ ਕਮਰੇ ਵਿੱਚ ਅੱਗ ਲੱਗਣ ਕਾਰਨ 5 ਕੁੜੀਆਂ ਝੁਲਸ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ| ਇਸ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਗਿਆ| ਗ੍ਰਹਿ ਮੰਤਰੀ ਜੋਆਚਿਮ ਬਰੁਡਜ਼ਸਿੰਕੀ ਨੇ ਕਿਹਾ,”ਇਸ ਘਟਨਾ ਵਿੱਚ ਮ੍ਰਿਤਕ ਕੁੜੀਆਂ ਦੀ ਉਮਰ 15 ਸਾਲ ਹੈ, ਉਨ੍ਹਾਂ ਵਿੱਚੋਂ ਇਕ ਕੁੜੀ ਆਪਣਾ ਜਨਮ ਦਿਨ ਮਨਾ ਰਹੀ ਸੀ|”
ਅੱਗ ਬੁਝਾਊ ਵਿਭਾਗ ਦੇ ਬੁਲਾਰੇ ਤੋਮਾਸਜ ਕੁਬੈਕ ਨੇ ਔਰਤਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ,”ਬੁਰੀ ਤਰ੍ਹਾਂ ਝੁਲਸੇ ਇਕ ਨੌਜਵਾਨ ਨੂੰ ਆਈ. ਸੀ. ਯੂ. ਵਿੱਚ ਭਰਤੀ ਕਰਵਾਇਆ ਗਿਆ ਹੈ|” ਜ਼ਖਮੀ ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ| ਪੁਲੀਸ ਅਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ|

Leave a Reply

Your email address will not be published. Required fields are marked *