ਜਨਮ ਦਿਨ ਮਨਾਇਆ
ਐਸ. ਏ. ਐਸ. ਨਗਰ, 20 ਅਗਸਤ (ਸ.ਬ.) ਗੁਡ ਮਾਰਨਿੰਗ ਕਲੱਬ, ਮੁਹਾਲੀ ਵਲੋਂ ਜਿਥੇ ਸਵੇਰੇ ਦੀ ਸੈਰ ਸਮੇਂ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹਲਕੀ ਫੁਲਕੀਆਂ ਕਸਰਤਾਂ ਵੀ ਕਰਵਾਈਆਂ ਜਾਂਦੀਆਂ ਹਨ ਹੀ ਉਥੇ ਆਪਣੇ ਸਾਥੀਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ| ਇਸੇ ਲੜੀ ਵਿੱਚ ਕਲੱਬ ਦੇ ਮੈਂਬਰਾਂ ਨੇ ਕਲੱਬ ਵਿੱਚ ਸਭ ਤੋਂ ਛੋਟੇ ਮੈਂਬਰ ਸ੍ਰੀ ਅਜੀਤ ਝਾਅ ਦਾ 41ਵਾਂ ਜਨਮ ਦਿਨ ਮਨਾਇਆ ਅਤੇ ਚਾਹ ਤੇ ਮਿਠਾਈਆਂ ਵੰਡੀਆਂ| ਇਸ ਮੌਕੇ ਤੇ ਸ. ਜਸਵੰਤ ਸਿੰਘ ਸੈਣੀ, ਸ੍ਰੀ ਸੁਖਦੀਪ ਸਿੰਘ ਨਵਾਂ ਸ਼ਹਿਰ, ਸ੍ਰੀ ਅਮਰਜੀਤ ਸਿੰਘ ਪਾਹਵਾ, ਸ੍ਰੀ ਪੀ.ਐਲ. ਕੌਸ਼ਲ, ਸ੍ਰੀ ਰਾਜਕੁਮਾਰ ਗੁਪਤਾ, ਸ ਐਸ.ਕੇ ਬਾਂਸਲ, ਸ੍ਰੀ ਕੇ. ਕੇ. ਸੈਣੀ, ਸ੍ਰੀ ਪੀ.ਡੀ. ਬਦਾਵਾ , ਸ੍ਰੀ ਸਰਵਨ ਕੁਮਾਰ, ਸ੍ਰੀ ਸਰਵਨ ਸਿੰਘ, ਸ੍ਰੀ ਰਵਿੰਦਰ ਸ਼ਰਮਾ, ਸ੍ਰੀ ਬੀ. ਐਸ. ਮੁਦਰਾ ਆਦਿ ਹਾਜਰ ਸਨ|