ਜਨਮ ਦਿਨ ਮੌਕੇ ਨਿੰਮ ਦਾ ਪੌਦਾ ਲਗਾਇਆ

ਐਸ ਏ ਐਸ ਨਗਰ, 17 ਅਕਤੂਬਰ (ਆਰ ਪੀ ਵਾਲੀਆ) ਵਾਤਾਵਰਣ ਨੂੰ ਸਾਫ ਤੇ ਹਰਾ ਭਰਾ ਬਣਾਏ ਰੱਖਣ ਲਈ  ਫਾਈਟ ਫਾਰ ਹਿਊਮਨ ਰਾਈਟਸ           ਵੈਲਫੇਅਰ  ਸੰਸਥਾ ਵਲੋ ਚਲਾਈ ਮੁਹਿੰਮ ‘ਇੱਕ ਰੁੱਖ 100 ਸੁੱਖ’ ਤਹਿਤ ਗੁਰਮੀਤ ਕੌਰ ਨੇ ਪਰਿਵਾਰ ਨਾਲ ਮਿਲਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ  ਵੀ ਨਵਾਂ ਗਰਾਉਂ ਵਿਚ  ਘਰ ਦੇ ਵਿਹੜੇ ਵਿੱਚ ਨਿੰਮ ਦਾ ਬੂਟਾ ਲਗਾ ਕੇ ਆਪਣਾ  ਜਨਮ ਦਿਨ ਮਨਾਇਆ|
ਗੁਰਮੀਤ ਕੌਰ, ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਦੀ ਪਤਨੀ ਹਨ| ਇਸ ਮੌਕੇ ਜਸਬੀਰ ਸਿੰਘ ਨੇ ਕਿਹਾ ਹਰ ਖੁਸ਼ੀ ਮੌਕੇ  ਉਹ ਇੱਕ ਬੂਟਾ ਜਰੂਰ ਲਗਾਂਉਂਦੇ ਹਨ ਤਾਂ ਜੋ ਵਾਤਾਵਰਨ ਨੂੰ ਬਚਾਉਣ ਵਿੱਚ ਬਣਦਾ ਯੋਗਦਾਨ ਦਿੱਤਾ ਜਾ ਸਕੇ|

Leave a Reply

Your email address will not be published. Required fields are marked *