ਜਨਮ ਦਿਨ ਮੌਕੇ ਪੌਦੇ ਲਗਾਏ

ਐਸ. ਏ. ਐਸ ਨਗਰ, 18 ਮਈ (ਸ.ਬ.) ਭਾਈ ਘਨੱਈਆ ਜੀ ਕੇਅਰ ਵਿਕਾਸ ਸੁਸਾਇਟੀ ਵੱਲੋਂ ਸ੍ਰੀ ਜਗਮੋਹਨ ਸ਼ਰਮਾ ਫੇਜ਼-5 ਅਤੇ ਸ੍ਰੀ ਰਾਜ ਕੁਮਾਰ ਫੇਜ਼-5 ਦੇ ਜਨਮ ਦਿਨ ਤੇ ਪਾਰਕ ਨੰ 41 ਨਜਦੀਕ ਸ੍ਰੀ ਹਰੀ ਮੰਦਰ ਸਭਾ ਫੇਜ਼-5 ਵਿੱਚ ਪੌਦੇ ਲਗਾਏ ਗਏ| ਇਸ ਮੌਕੇ ਸ੍ਰੀ ਕੇ. ਕੇ ਸੈਣੀ ਪ੍ਰਧਾਨ ਭਾਈ ਘਨੱਈਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਦੇ ਜਨਮ ਦਿਨ ਤੇ ਇੱਕ ਪੌਦਾ ਜਰੂਰ ਲਗਾਉਣ| ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਾਸਤੇ ਪੌਦੇ ਲਗਾਉਣਾ ਜਰੂਰੀ ਹੈ| ਇਸ ਮੌਕੇ ਸ੍ਰ. ਬਲਵੀਰ ਸਿੰਘ, ਸ੍ਰੀ ਪ੍ਰਵੀਨ ਕੁਮਾਰ, ਸ੍ਰੀ ਸੁਦੀਨ ਅਤੇ ਸਰਕਾਰੀ ਸਕੂਲ ਐਲੀ. ਦੇ ਬੱਚੇ ਵੀ ਮੌਜੂਦ ਸਨ|

Leave a Reply

Your email address will not be published. Required fields are marked *