ਜਨਰਲ ਅਤੇ ਓ.ਬੀ.ਸੀ ਵਰਗ ਦੇ ਲੋਕਾਂ ਵਲੋਂ ਅਰਥੀ ਫੂਕ ਮੁਜ਼ਾਹਰਾ 10 ਅਗਸਤ ਤੋਂ

ਐਸ ਏ ਐਸ ਨਗਰ, 8 ਅਗਸਤ (ਸ.ਬ.) ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ, ਪੰਜਾਬ ਦੀ ਮੁਹਾਲੀ ਇਕਾਈ ਵਲੋਂ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਅਨੁਸਾਰ ਜਨਰਲ ਓ.ਬੀ.ਸੀ ਵਰਗ ਦੇ ਲੋਕਾਂ ਵਲੋਂ 10 ਅਗਸਤ ਨੂੰ ਡਿਪਟੀ ਕਮਿਸ਼ਨਰ, ਮੁਹਾਲੀ ਦੇ ਸਾਹਮਣੇ ਅਰਥੀ ਫੂਕ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ| ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਇਹ ਰੋਸ ਮੁਜਾਹਰਾ ਕਾਂਗਰਸ ਸਰਕਾਰ ਦੀਆਂ ਜਨਰਲ ਅਤੇ ਬੀ.ਸੀ.ਵਰਗ ਵਿਰੋਧੀ ਮਾਰੂ ਨੀਤੀਆਂ ਕਾਰਨ ਕੀਤਾ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਕਾਂਗਰਸ ਦਾ ਇਨ੍ਹਾਂ ਵਰਗਾਂ ਪ੍ਰਤੀ ਵਿਰੋਧੀ ਚਿਹਰਾ ਨੰਗਾ ਹੋ ਚੁੱਕਿਆ ਹੈ| ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਰਲ ਵਰਗ ਨਾਲ ਸਬੰਧਿਤ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ| ਜਨਰਲ ਵਰਗ ਲਈ ਨੌਕਰੀਆਂ ਦੇ ਮੌਕੇ ਰਾਖਵੇਂਕਰਨ ਦੀ ਭੇਟਾ ਚੜ੍ਹ ਰਹੇ ਹਨ| ਜਿਸ ਕਾਰਨ ਜਨਰਲ ਵਰਗ ਦੀ ਨੌਜਵਾਨ ਪੀੜ੍ਹੀ ਨੂੰ ਮਜਬੂਰੀ ਕਾਰਨ ਵਿਦੇਸ਼ਾਂ ਨੂੰ ਚਾਲੇ ਪਾਉਣੇ ਪੈ ਰਹੇ ਹਨ| ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਫੈਸਲੇ ਵਿਰੁੱਧ ਤਰੱਕੀਆਂ ਵਿੱਚ ਫੇਰ ਜਾਤ ਆਧਾਰਤ ਰਾਖਵਾਂਕਰਨ ਦੇ ਕੇ ਜਨਰਲ ਵਰਗ ਦੇ ਮੁਲਾਜਮਾਂ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ, ਜਦੋਂਕਿ ਇਸ ਵਾਰ ਕਾਂਗਰਸ ਸਰਕਾਰ ਜਨਰਲ ਵਰਗ ਦੀਆਂ ਵੋਟਾਂ ਨਾਲ ਜਿੱਤ ਤੇ ਸਰਕਾਰ ਹੋਂਦ ਵਿੱਚ ਆਈ ਹੈ| ਇਸ ਮੌਕੇ ਮਲਕੀਤ ਸਿੰਘ, ਜਰਨੈਲ ਸਿੰਘ ਬਰਾੜ ਅਤੇ ਕੇ.ਕੇ.ਗੋਇਲ ਹਾਜ਼ਰ ਸਨ|

Leave a Reply

Your email address will not be published. Required fields are marked *