ਜਨਰਲ ਕੈਟਾਗਰੀ ਫੈਡਰੇਸ਼ਨ ਨੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਤੇ ਤਸੱਲੀ ਪ੍ਰਗਟਾਈ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ, ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਸ੍ਰੀ ਸੁਖਬੀਰ ਇੰਦਰ ਸਿੰਘ, ਜਨਰਲ ਸਕੱਤਰ ਅਰੁਣ ਕੁਮਾਰ ਅੰਚਲ, ਸੀਨੀਅਰ ਮੀਤ ਪ੍ਰਧਾਨ  ਜਰਨੈਲ ਸਿੰਘ ਬਰਾੜ, ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ, ਵਿੱਤ ਸਕੱਤਰ ਕਪਿਲ ਦੇਵ ਪਰਾਸ਼ਰ, ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਸ਼ੇਰ ਸਿੰਘ, ਸੰਗਠਨ ਸਕੱਤਰ ਇੰਜੀ: ਪ੍ਰੀਤਮ ਸਿੰਘ, ਮੁੱਖ ਸਲਾਹਕਾਰ ਸੁਰਿੰਦਰ ਕੁਮਾਰ ਸੈਣੀ ਨੇ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵਿੱਚ ਪਿੰ੍ਰਸੀਪਲਾਂ ਦੀਆਂ ਪਦ-ਉਨਤੀਆਂ ਤੇ ਸੰਤੁਸ਼ਟੀ  ਜਾਹਿਰ ਕੀਤੀ| ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ 318 ਲੈਕਚਰਾਰਾਂ ਨੂੰ ਬਤੌਰ ਪ੍ਰਿੰਸੀਪਲ ਪਦ-ਉਨਤ ਕਰਨ ਜਾ ਰਿਹਾ ਹੈ| ਜਿਸ ਵਿੱਚ ਜਨਰਲ ਕੈਟਾਗਿਰੀ ਨੂੰ ਬਣਦਾ ਹੱਕ ਦਿੱਤਾ ਜਾ ਰਿਹਾ ਹੈ| ਉਕਤ ਨੇਤਾਵਾਂ ਨੇ ਕਿਹਾ ਕਿ ਫੈਡਰੇਸ਼ਨ ਆਸ ਕਰਦੀ ਹੈ ਕਿ ਹੋਰ ਕਾਡਰਾਂ ਅਤੇ ਅਦਾਰਿਆਂ ਵਿੱਚ ਵੀ ਜਲਦੀ ਪਦ-ਉਨਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਲੰਬੇ ਚਿਰਾਂ ਤੋਂ ਤਰੱਕੀਆਂ ਉਡੀਕਦੇ ਮੁਲਾਸ਼ਾਂ ਦੀਆਂ ਆਸਾਂ ਨੂੰ ਬੂਰ ਪੈ ਸਕੇ|

Leave a Reply

Your email address will not be published. Required fields are marked *