ਜਨਸ਼ਤਾਬਦੀ ਰੇਲ ਗੱਡੀ ਨੂੰ ਖਰੜ ਵਿਖੇ ਰੁਕਣ ਦੀ ਮਿਲੀ ਮਨਜੂਰੀ : ਪ੍ਰੋ. ਚੰਦੂਮਾਜਰਾ

ਖਰੜ, 25 ਜਨਵਰੀ (ਕੁਸ਼ਲ ਆਨੰਦ) ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੇ ਸ਼ਰਧਾਲੂਆਂ ਲਈ ਖਰੜ ਵਿਖੇ ਜਨਸ਼ਤਾਬਦੀ ਰੇਲ ਗੱਡੀ ਨੂੰ 2 ਮਿੰਟਾਂ ਲਈ ਰੁਕਣ ਦੀ ਮੰਜੂਰੀ ਮਿਲ ਗਈ ਹੈ ਜਿਸ ਨਾਲ ਇਸ ਖੇਤਰ ਦੇ ਵਸਨੀਕਾਂ ਨੂੰ ਵੱਡੀ ਸਹੂਲੀਅਤ ਮਿਲੇਗੀ| ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਹਲਕਾ ਖਰੜ ਦੇ ਲੋਕਾਂ ਦੀ ਲੰਬੇ ਸਮਂੇ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਉਹ ਸਫਲ ਹੋਏ ਹਨ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਜਨ ਸ਼ਤਾਬਦੀ ਰੇਲਗੱਡੀ ਨੂੰ ਖਰੜ ਰੇਲਵੇ ਸਟੇਸ਼ਨ ਤੇ ਦੋ ਮਿੰਟ ਲਈ ਰੁਕਣ ਦੀ ਮੰਜੂਰੀ ਦਿੱਤੀ ਗਈ ਹੈ ਜਿਸਦਾ ਸ਼ਰਧਾਲੂਆਂ ਦੇ ਨਾਲ ਨਾਲ ਵਪਾਰੀਆਂ ਨੂੰ ਵੀ ਲਾਭ ਹੋਵੇਗਾ|

Leave a Reply

Your email address will not be published. Required fields are marked *