ਜਨਸੰਖਿਆ ਦਿਵਸ ਮੌਕੇ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ

ਐਸ ਏ ਐਸ ਨਗਰ, 11 ਜੁਲਾਈ(ਸ.ਬ.) ਜਨ ਸੰਖਿਆ ਦਿਵਸ ਮੌਕੇ ਨਸ਼ਿਆਂ ਵਿਰੁੱਧ ਅਤੇ ਛੋਟਾ ਪਰਿਵਾਰ ਸੁਖੀ ਪਰਿਵਾਰ ਵਿਸ਼ੇ ਤੇ ਸੈਮੀਨਾਰ, ਫੈਮਲੀ ਪਲੈਨਿੰਗ  ਐਸੋਸ਼ੀਏਸ਼ਨ ਭਵਨ ਫੇਜ਼ 3ਏ ਵਿਖੇ ਕਰਵਾਇਆ ਗਿਆ| ਫੈਮਲੀ ਪਲੈਨਿੰਗ ਐਸੋਸ਼ੀਏਸ਼ਨ, ਕੰਜ਼ਿਉਮਰ ਪ੍ਰੋਟੇਕਸ਼ਨ ਫੋਰਮ ਅਤੇ ਰੈਡ ਕਰਾਸ ਮੁਹਾਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਵਿੱਚ ਵੱਖ ਵੱਖ ਵਰਗਾਂ ਦੇ ਬੁੱਧੀ ਜੀਵੀ ਅਤੇ ਮਾਹਿਰ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਹਿੱਤ ਅਤੇ ਵੱਧ ਰਹੀ ਜਨਸੰਖਿਆ ਤੇ ਕਾਬੂ ਪਾਉਣ ਲਈ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਪਹੁੰਚੇ |
ਇਸ ਮੌਕੇ ਮੁੱਖ ਮਹਿਮਾਨ ਚਰਨਦੇਵ ਸਿੰਘ ਮਾਨ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ (ਜ) ਐਸ. ਏ. ਐਸ. ਨਗਰ ਨੇ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸ਼ੇਸ਼ ਤੌਰ ਤੇ ਜਿਕਰ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਵੀ ਇਸ ਕੰਮ ਲਈ ਖੁੱਲ ਕੇ ਅੱਗੇ ਆਉਣ ਦੀ ਸਖਤ ਲੋੜ ਹੈ| ਉਨ੍ਹਾਂ ਨੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ ਅਤੇ ਇਸੇ ਦਿਸ਼ਾ ਵਿੱਚ ਸਰਕਾਰ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ| ਡਾ. ਮਨੀਸ਼ਾ ਗੋਪਾਲ (ਮਨੋਵਿਗਿਆਨ ਦੇ ਮਾਹਿਰ) ਨੇ ਵੱਧ ਰਹੇ ਨਸ਼ਿਆਂ ਵਿਰੁੱਧ ਆਪਣੇ ਵੱਡਮੁੱਲੇ ਵਿਚਾਰ  ਪੇਸ਼ ਕਰਦੇ ਹੋਏ ਇਸ ਬਿਮਾਰੀ ਦੇ ਲੱਛਣਾਂ ਦਾ ਵੇਰਵਾ ਦਿੰਦੇ ਹੋਏ ਇਸ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ| ਸ੍ਰੀ ਅਸ਼ੋਕ ਕੁਮਾਰ ਗੁਪਤਾ ਐਮ.ਡੀ. ਡਿਪਲਾਸਟ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਸਮਾਜਿਕ ਉਪਰਾਲਿਆਂ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ| ਵੀ.ਕੇ. ਸੁਮਨ (ਬ੍ਰਹਮਕੁਮਾਰੀ) ਨੇ ਨਸ਼ਿਆਂ ਦੇ ਖਾਤਮੇ ਲਈ ਪ੍ਰੇਰਿਤ ਕੀਤਾ| ਇੰਦਰਪਾਲ ਸਿੰਘ ਧਨੋਆ ਨੇ ਨਸ਼ਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਇਕੱਲੀ ਸਰਕਾਰ ਨਹੀਂ ਹੱਲ ਕਰ ਸਕਦੀ, ਇਸ ਵਿੱਚ ਸਮਾਜ ਅਤੇ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ| ਮਿਸਜ਼ ਹਰਸ਼ ਬਾਲਾ ਨੇ ਪ੍ਰੋਜੈਕਟਰ ਰਾਹੀਂ ਨਸ਼ਿਆਂ ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਡਾਕੂਮੈਂਟਰੀ ਦਿਖਾਉਂਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਬਚਣ ਲਈ ਪਰਿਵਾਰਾਂ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ| ਸ. ਮਹਿੰਦਰ ਸਿੰਘ ਸਕੱਤਰ ਫੈਮਲੀ ਪਲੈਨਿੰਗ ਐਸੋਸੀਏਸ਼ਨ ਨੇ ਆਪਣੇ ਸੰਬੋਧਨ ਵਿੱਚ ਵੱਧ ਰਹੀ ਆਬਾਦੀ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਿਸਜ਼ ਸੁਰਜੀਤ ਕੌਰ ਸੰਧੂ ਨੇ ਕਿਹਾ ਕਿ ਦਿਨੋ ਦਿਨ ਵੱਧ ਰਹੀ ਆਬਾਦੀ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਸਬੰਧੀ ਜਾਗਰੂਕਤਾ ਅਤੇ ਸਾਖਰਤਾ ਫੈਲਾਉਣ ਦੀ ਸਖਤ ਲੋੜ ਹੈ| ਸਟੇਜ ਸਕੱਤਰ ਸੁਖਦੇਵ ਸਿੰਘ ਵਾਲੀਆ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਫੇਜ਼ 11 ਨੇ ਦਲੀਲਾਂ ਸਹਿਤ ਜਨਸੰਖਿਆ ਅਤੇ ਨਸ਼ਿਆਂ ਦੇ ਭਿਆਨਕ ਨਤੀਜਿਆਂ ਤੋਂ ਖਬਰਦਾਰ ਕੀਤਾ|  ਅੰਤ ਵਿੱਚ ਕੌਸਲਰ ਅਤੇ ਪ੍ਰਧਾਨ ਸ੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਨਸ਼ਿਆਂ ਦਾ ਮਾਮਲਾ ਸਿੱਧੇ ਤੌਰ ਤੇ ਬੇਰੋਜਗਾਰੀ ਅਤੇ ਅਣਪੜ੍ਹਤਾ ਨਾਲ ਜੁੜਿਆ ਹੋਇਆ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਨੌਜਵਾਨਾਂ ਲਈ ਪਹਿਲ ਦੇ ਆਧਾਰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਪੈਦਾ ਕਰੇ ਤਾਂ ਜੋ ਪੰਜਾਬ ਵਿੱਚ ਇੱਥੋਂ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਜੁਰਮ ਦੀ ਗ੍ਰਿਫਤ ਤੋਂ ਬਚਾਇਆ ਜਾ ਸਕੇ|
ਇਸ ਮੌਕੇ ਤੇ ਜਗਤਾਰ ਸਿੰਘ ਬਾਰੀਆ, ਹਰਦੀਪ ਸਿੰਘ ਰੁਪਾਲਹੇੜੀ, ਪੀ ਪੀ ਐਸ ਬਜਾਜ (ਸੀਨੀਅਰ ਮੀਤ ਪ੍ਰਧਾਨ ਸੋਸ਼ਲ ਵੈਲਫੈਅਰ ਫੇਜ਼2), ਸ੍ਰੀ ਰਜੇਸ਼ ਕੁਮਾਰ, ਸ. ਹਰਿੰਦਰ ਪਾਲ ਸਿੰਘ (ਫੈਮਲੀ ਪਲੈਨਿੰਗ ਐਸੋਸੀਏਸ਼ਨ), ਸ ਪਰਮਜੀਤ ਸਿੰਘ ਕਾਹਲੋ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਕਰਮ ਸਿੰਘ ਮਾਵੀ, ਸੋਹਣ ਸਿੰਘ, ਸ. ਕਰਮ ਸਿੰਘ ਬਬਰਾ (ਜਨਰਲ ਸਕੱਤਰ ਰਾਮਗੜ੍ਹੀਆ ਸਭਾ, ਫੇਜ਼ 3ਬੀ-1, ਮੁਹਾਲੀ) , ਸ੍ਰੀ ਰਾਜ ਮੱਲ-ਸਕੱਤਰ ਰੈਡ ਕਰਾਸ, ਸੁਰਜੀਤ ਸਿੰਘ ਸੇਖੋਂ, ਗੁਰਦੀਪ ਸਿੰਘ ਅਟਵਾਲ, ਗੁਰਮੇਲ ਸਿੰਘ, ਰੇਸ਼ਮ ਸਿੰਘ (ਯੂ ਐਨ ਓ), ਮੇਜਰ ਸਿੰਘ, ਨਛੱਤਰ ਸਿੰਘ ਬੈਦਵਾਨ, ਐਮ.ਡੀ.ਐਸ. ਸੋਢੀ  (ਚੇਅਰਮੈਨ ਸਿਟੀਜਨ ਵੈਲਫੇਅਰ ਡਿਵੈਲਪਮੈਟ ਫੋਰਮ), ਪਰਮਜੀਤ ਸਿੰਘ ਹੈਪੀ (ਪ੍ਰਧਾਨ ਸਿਟੀਜਨ ਵੈਲਫੇਅਰ ਡਿਵੈਲਪਮੈਂਟ ਫੋਰਮ), ਕੇ.ਐਲ. ਸ਼ਰਮਾਂ (ਸਕੱਤਰ ਸਿਟੀਜਨ ਵੈਲਫੇਅਰ ਡਿਵੈਲਪਮੈਟ ਫੋਰਮ), ਰਜਿੰਦਰ ਸਿੰਘ ਮਾਨ, ਬਾਵਾ ਸਿੰਘ, ਜਸਰਾਜ ਸਿੰਘ ਸੋਨੂੰ (ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼ 11), ਦਿਆਲ ਸਿੰਘ (ਪ੍ਰਧਾਨ ਐਸੋਸੀਏਸ਼ਨ ਫੇਜ਼ 7) ਪ੍ਰਿੰਸੀਪਲ ਗੁਰਮੀਤ ਸਿੰਘ, ਤਰਕਸ਼ੀਲ ਆਗੂ ਜਰਨੈਲ ਸਿੰਘ ਕ੍ਰਾਂਤੀ, ਰਜਿੰਦਰ ਸਿੰਘ ਬੈਦਵਾਨ (ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਫੇਜ਼ 7), ਹਰਵੰਤ ਸਿੰਘ ਬੈਦਵਾਨ, ਕੁਲਵੰਤ ਸਿੰਘ ਚੌਧਰੀ (ਪ੍ਰਧਾਨ ਵਪਾਰ ਮੰਡਲ ਮੁਹਾਲੀ, ਸ ਨਿਰਮਲ ਸਿੰਘ ਬਲਿੰਗ (ਪੀਪਲਜ ਵੈਲਫੇਅਰ ਅਸੋਸੀਏਸ਼ਨ ਸੈਕ 71), ਐਸ ਐਲ ਵਸਿਸਟ (ਵਾਈਸ ਪ੍ਰੈਜੀਡੈਟ, ਜਿਲ੍ਹਾ ਕਾਂਗਰਸ ਕਮੇਟੀ, ਜਿਲ੍ਹਾ ਮੁਹਾਲੀ)ਜੈ ਸਿੰਘ ਸੈਭੀ ਅਤੇ ਰਜਿੰਦਰ ਸਿੰਘ ਵੈਲਫੇਅਰ ਸੁਸਾਇਟੀ ਫੇਜ਼ 5, ਜਸਵੰਤ ਸਿੰਘ ਸੋਹਲ, ਬਚਨ ਸਿੰਘ ਬੋਪਾਰਾਏ, ਜਸਵੰਤ ਸਿੰਘ ਸੋਹਲ, ਜਗਜੀਤ ਸਿੰਘ, ਕੁਲਦੀਪ ਸਿੰਘ ਹੈਪੀ, ਪਰਵਿੰਦਰ ਸਿੰਘ ਪੈਰੀ,  ਗੋਪਾਲ ਦੱਤ, ਗੁਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *