ਜਬਰ ਜਿਨਾਹ ਦੀ ਸ਼ਿਕਾਰ ਬੱਚੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵਫਦ ਬਿਕਰਮ ਮਜੀਠੀਆ ਨੂੰ ਮਿਲਿਆ

ਜਬਰ ਜਿਨਾਹ ਦੀ ਸ਼ਿਕਾਰ ਬੱਚੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵਫਦ ਬਿਕਰਮ ਮਜੀਠੀਆ ਨੂੰ ਮਿਲਿਆ

ਮਜੀਠੀਆ ਨੇ ਆਈ ਜੀ ਨਾਲ ਫੋਨ ਤੇ ਗੱਲ ਕਰਕੇ ਕਾਰਵਾਈ ਕਰਨ ਲਈ ਕਿਹਾ
ਚੰਡੀਗੜ੍ਹ, 18 ਅਗਸਤ (ਸ.ਬ.) ਗੁਰਦਾਸਪੁਰ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਜੋਗੇਵਾਲ ਜੱਟਾ ਵਿੱਚ ਪਿਛਲੇ ਦਿਨੀ 8 ਸਾਲਾ ਮਾਸੂਮ ਬੱਚੀ ਨਾਲ ਜਬਰ ਜਿਨਾਹ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ| ਜਿਸ ਤੋਂ ਬਾਅਦ ਭਾਵੇਂ ਪੁਲੀਸ ਵੱਲੋਂ ਇੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਜੋ ਇਸ ਸਮੇਂ ਜੇਲ੍ਹ ਵਿੱਚ ਹੈ| ਪਰ ਕੇਸ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਪਰਿਵਾਰ ਅਸੰਤੁਸ਼ਟ ਹੈ|
ਇਸ ਸੰਬੰਧੀ ਗੁਰਦਾਸਪੁਰ ਜਿਲ੍ਹੇ ਦੇ ਆਗੂਆਂ ਦਾ ਇੱਕ ਵਫਦ ਸਾਬਕਾ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੂੰ ਮਿਲਿਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੁਲੀਸ ਤੇ ਦਬਾਓ ਬਣਾਉਣ ਦੀ ਮੰਗ ਕੀਤੀ| ਇਸ ਮੌਕੇ ਸ੍ਰ. ਮਜੀਠੀਆ ਨੇ ਸੰਬੰਧਿਤ ਆਈ ਜੀ ਨਾਲ ਫੋਨ ਤੇ ਗੱਲ ਕੀਤੀ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਹੋਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਕਿਹਾ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਥੇਦਾਰ ਸੇਵਾ ਸਿੰਘ ਸੇਖਵਾਂ, ਅਮਨਦੀਪ ਸਿੰਘ ਗਿੱਲ, ਜਗਰੂਪ ਸਿੰਘ ਸੇਖਵਾਂ, ਵਲੈਤ ਮਸੀਹ, ਬੰਟੀ ਅਜਨਾਲਾ, ਸ੍ਰੀ ਥੌਮਸ ਕਾਹਨੂਵਾਲ, ਰੌਬਿਨ ਮਸੀਹ, ਰਵੀ ਥਾਪਰ, ਭੱਟੀ ਧਾਰੀਵਾਲ ਆਦਿ ਹਾਜਿਰ ਸਨ|

Leave a Reply

Your email address will not be published. Required fields are marked *