ਜਮਾਨਤ ਹਾਸਿਲ ਕਰਨ ਲਈ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਵਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਿਲ

ਜਮਾਨਤ ਹਾਸਿਲ ਕਰਨ ਲਈ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਵਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਿਲ
ਸੋਮਵਾਰ ਨੂੰ ਹੋ ਸਕਦੀ ਹੈ ਸੁਪਰੀਮ ਕੋਰਟ ਵਿੱਚ ਸੁਣਵਾਈ
ਚੰਡੀਗੜ੍ਹ, 10 ਸਤੰਬਰ (ਸ.ਬ.) ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਗਿਫਤਾਰੀ ਤੋਂ ਭੱਜ ਰਹੇ ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੇ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ| ਸੈਣੀ ਵਲੋਂ ਸੁਪਰੀਮ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਗਈ ਹੈ| ਇਸ ਮਾਮਲੇ ਵਿੱਚ ਸੋਮਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਗਤੀ ਅਤੇ ਸੀਨੀਅਰ ਐਡਵੋਕੇਟ ਏ. ਪੀ. ਐਸ. ਦਿਓਲ ਸੁਪਰੀਮ ਕੋਰਟ ਵਿੱਚ ਸੈਣੀ ਦਾ ਪੱਖ ਰੱਖਣਗੇ| ਇੱਥੇ ਜਿਕਰਯੋਗ ਹੈ ਕਿ ਮੁਲਤਾਨੀ ਅਗਵਾ ਮਾਮਲੇ ਵਿੱਚ ਸੈਣੀ ਨੂੰ ਅਗਾਊਂ ਜਮਾਨਤ ਮਿਲ ਗਈ ਸੀ ਪਰੰਤੂ ਬਾਅਦ ਵਿੱਚ ਇਸ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 302 ਜੁੜਨ ਤੋਂ ਬਾਅਦ ਤੋਂ ਸੈਣੀ ਤੇ ਗ੍ਰਿਫ਼ਤਾਰੀ ਦੀ ਤਲਵਾਰ ਲਮਕ ਰਹੀ ਹੈ ਅਤੇ ਉਹ ਰੂਪੋਸ਼ ਚਲ ਰਹੇ ਹਨ| 
ਇਸ ਦੌਰਾਨ ਸੁਮੇਧ ਸੈਣੀ ਨੂੰ ਸੀ. ਬੀ. ਆਈ. ਕੋਰਟ ਤੋਂ ਨੋਟਿਸ ਵੀ ਜਾਰੀ ਹੋਣ ਦੀ ਖਬਰ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਸੀ ਕਿ ਸੈਣੀ ਨੂੰ ਜੋ ਨਿੱਜੀ ਅਪੀਅਰੈਂਸ ਦੀ ਜੋ ਛੂਟ ਦਿੱਤੀ ਹੈ, ਉਸ ਨੂੰ ਰੱਦ ਕੀਤਾ ਜਾਵੇ| ਇਸ ਸੰਬੰਧੀ ਅੱਜ ਦਿੱਲੀ ਵਿੱਚ ਸੀ. ਬੀ. ਆਈ. ਕੋਰਟ ਵਿੱਚ ਵਰਚੁਅਲ ਸੁਣਵਾਈ ਕੀਤੀ ਗਈ, ਜਿਸ ਤੋਂ ਬਾਅਦ ਨੋਟਿਸ ਜਾਰੀ ਕਰਕੇ ਸੁਮੈਧ ਸੈਣੀ ਨੂੰ ਨਿੱਜੀ ਅਪੀਰੈਂਸ ਨੂੰ ਰੱਦ ਕਰਨ ਲਈ ਪੁੱਛਿਆ ਗਿਆ ਹੈ| ਇਸ ਨੋਟਿਸ ਦਾ ਜਵਾਬ ਸੁਮੈਧ ਸੈਣੀ ਨੂੰ 12 ਅਕਤੂਬਰ ਤੱਕ ਦੇਣ ਲਈ ਕਿਹਾ ਗਿਆ ਹੈ|

Leave a Reply

Your email address will not be published. Required fields are marked *