ਜਰਨੈਲ ਸਿੰਘ ਚੁੰਨੀ ਨੂੰ ਸਦਮਾ, ਭਰਾ ਸੁਰਜੀਤ ਸਿੰਘ ਦੀ ਮੌਤ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਜਰਨੈਲ ਸਿੰਘ ਚੁੰਨੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ ਭਰਾ ਸੁਰਜੀਤ ਸਿੰਘ ਸਾਬਕਾ, ਮੁਲਾਜਮ ਆਗੂ ਸੀ ਟੀ ਯੂ ਅਚਾਨਕ ਸਵਰਗ ਸੁਧਾਰ ਗਏ| ਸੁਰਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ| ਸੁਰਜੀਤ ਸਿੰਘ ਦਾ ਆਪਣੇ ਪਿੱਛੇ ਪਤਨੀ, ਇਕ ਬੇਟਾ ਅਤੇ ਇਕ ਬੇਟੀ ਛੱਡ ਗਏ ਹਨ|
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ, ਸਤਨਾਮ ਸਿੰਘ ਸੱਤਾ, ਕੰਵਲਜੀਤ ਕੌਰ, ਬਲਵਿੰਦਰ ਸਿੰਘ ਚਨਾਰਥੱਲ, ਬਲਵੰਤ ਸਿੰਘ, ਸਿਕੰਦਰ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਸੁਰਜੀਤ ਸਿੰਘ ਦੀ ਬੇਵਕਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਸਾਥੀ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਦੇ ਆਗੂਆਂ ਐਮ ਪੀ ਸ਼ਰਮਾ, ਅਮਰਜੀਤ ਕੌਰ, ਹਰਬੰਸ ਸਿੰਘ ਬਾਗੜੀ, ਸੋਹਣ ਸਿੰਘ ਮਾਵੀ, ਜਰਨੈਲ ਸਿੰਘ ਗਿੱਲ, ਕਾਮਰੇਡ ਭਜਨ ਸਿੰਘ ਅਤੇ ਕਮਿਕਰ ਸਿੰਘ ਗਿੱਲ ਨੇ ਸ੍ਰ. ਸੁਰਜੀਤ ਸਿੰਘ ਦੀ ਬੇਵਕਤ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਬੋਰਡ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਦਸਿਆ ਕਿ ਸੁਰਜੀਤ ਸਿੰਘ ਨਮਿਤ ਅੰਤਿਮ ਅਰਦਾਸ ਪਿੰਡ ਚੁੰਨੀ ਦੇ ਬਾਬਾ ਬੀਰ ਸਿੰਘ ਨਾਮਧਾਰੀ ਆਸ਼ਰਮ ਵਿੱਚ 15 ਨਵੰਬਰ (ਬੁੱਧਵਾਰ) ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ|

Leave a Reply

Your email address will not be published. Required fields are marked *