ਜਰਮਨੀ ਏਅਰਪੋਰਟ ਤੇ ਬੰਬ ਦੀ ਅਫਵਾਹ ਤੋਂ ਬਾਅਦ ਰੱਦ ਕੀਤੀਆਂ ਕਈ ਉਡਾਣਾਂ

ਬਰਲਿਨ, 19 ਜੂਨ (ਸ.ਬ.)  ਜਰਮਨੀ ਦੇ ਸਟਟਗਾਰਟ ਹਵਾਈ ਅੱਡੇ ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ| ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ ਤੇ ਦੋਸ਼ ਲਗਾ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ| ਯਾਤਰੀ ਦੇ ਇਸ ਦੋਸ਼ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤਾ|
ਵਾਰਨਾ ਲਈ ਜਾਣ ਰਹੇ ਬੁਲਗਾਰਿਆਈ ਜਹਾਜ਼ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ| ਸਾਮਾਨਾਂ ਦੀ ਫਿਰ ਤੋਂ ਜਾਂਚ ਕੀਤੀ ਗਈ ਅਤੇ ਇਸ ਘਟਨਾ ਦੇ ਕਾਰਨ ਹੋਰ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ| ਸੰਘੀ ਪੁਲੀਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਚਿਤਾਵਨੀ ਝੂਠੀ ਸਾਬਤ ਹੋਈ|

Leave a Reply

Your email address will not be published. Required fields are marked *