ਜਰਮਨੀ ਦੀ ਰੱਖਿਆ ਮੰਤਰੀ ਪਹੁੰਚੀ ਸਾਊਦੀ ਅਰਬ, ਹਿਜਾਬ ਪਹਿਨਣ ਤੋਂ ਕੀਤਾ ਇਨਕਾਰ

ਰਿਆਦ, 15 ਦਸੰਬਰ (ਸ.ਬ.) ਜਰਮਨੀ ਦੀ ਰੱਖਿਆ ਮੰਤਰੀ ਉਰਸੁਲਾ ਵੋਨ ਡੇਰ ਲੇਯੇਨ ਜਦੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੀ ਤਾਂ ਉਸ ਨੇ ਹਿਜਾਬ ਪਹਿਨਣ ਤੋਂ ਇਨਕਾਰ ਕਰ ਦਿੱਤਾ| ਜਾਣਕਾਰੀ ਮੁਤਾਬਕ ਉਹ ਇੱਥੇ ਇੱਕ ਪੈਲੇਸ ਵਿੱਚ ਇੱਕ ਮੀਟਿੰਗ ਦੇ ਸਿਲਸਿਲੇ ਵਿੱਚ ਆਈ ਸੀ| ਉਨ੍ਹਾਂ ਕਿਹਾ ਕਿ ਉਸ ਨੂੰ ਬਹੁਤ ਹੀ ਗੁੱਸਾ ਆਉਂਦਾ ਹੈ, ਜਦੋਂ ਮਹਿਮਾਨਾਂ ਨੂੰ ਹਿਜਾਬ ਪਹਿਨਣ ਲਆ ਕਿਹਾ ਜਾਂਦਾ ਹੈ| ਔਰਤਾਂ ਨੂੰ ਆਪਣਾ ਪਰਿਵਾਰਾ ਚੁਣਨ ਦਾ ਆਦਮੀਆਂ ਜਿੰਨਾ ਹੀ ਅਧਿਕਾਰ ਹੈ| ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦੀ ਕੋਈ ਵੀ ਔਰਤ ਬੁਰਕਾ ਨਹੀਂ ਪਾਉਂਦੀ|
ਉਹ ਬਿਜ਼ਨੈਸ ਸੂਟ ਵਿੱਚ ਹੀ ਹਵਾਈ ਅੱਡੇ ਤੋਂ ਦੀਵਾਨ ਹਾਊਸ ਤੱਕ ਪਹੁੰਚੀ|  ਉਸ ਦੇ ਡਿਪਟੀ ਪ੍ਰਿੰਸ ਸਲਮਾਨ ਬਿਨ ਅਬਦੁਲਾਜਿਜ ਅਲ-ਸਾਊਦ ਨਾਲ ਮੁਲਾਕਾਤ ਕੀਤੀ| ਰਿਵਾਇਤੀ ਸਾਊਦੀ ਕੱਪੜੇ ਨਾ ਪਹਿਨਣ ਤੇ ਸਾਊਦੀ ਅਰਬ ਵਿੱਚ ਟਵਿੱਟਰ ਤੇ ਉਨ੍ਹਾਂ ਦੀ ਬਹੁਤ ਅਲੋਚਨਾ ਕੀਤੀ ਜਾ ਰਹੀ  ਹੈ| ਇੱਥੇ ਉਸ ਨੂੰ ਗ੍ਰਿਫਤਾਰ ਕਰਨ ਤੱਕ ਦੀ ਅਪੀਲ ਕੀਤੀ ਗਈ| ਜਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਜਰਮਨੀ ਦੀ ਚਾਂਸਲਰ Jੰਗੇਲਾ ਮਰਕੇਲ ਨੇ ਬੁਰਕੇ ਤੇ ਰੋਕ ਲਾਉਣ ਦੀ ਵਕਾਲਤ ਕੀਤੀ ਸੀ| ਉੱਥੇ  ਹੀ ਇੱਕ ਸਾਊਦੀ ਮਹਿਲਾ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਨੇ ਆਪਣੇ ਬੁਰਕੇ ਦਾ ਪਰਦਾ ਚੁੱਕ ਕੇ ਫੋਟੋਗ੍ਰਾਫੀ ਲਈ ਪੋਜ਼ ਦਿੱਤਾ ਸੀ|

Leave a Reply

Your email address will not be published. Required fields are marked *